Nissan Magnite SUV ਸਿਰਫ਼ 4.99 ਲੱਖ ਰੁਪਏ ‘ਚ ਹੋਈ ਲਾਂਚ, ਜਾਣੋ ਫੀਚਰਜ਼

0
131

ਨਵੀਂ ਦਿੱਲੀ -TLT/ Nissan Magnite SÙV ਨੂੰ ਮਹਿਜ਼ 4.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ‘ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਇਕ ਕੰਪੈਕਟ ਐੱਸਯੂਵੀ ਹੈ, ਜਿਸ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। Nissan ਨੇ 11,000 ਰੁਪਏ ਦੀ ਟੋਕਨ ਰਕਮ ‘ਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਪਣੀ ਕਿਫ਼ਾਇਤੀ ਕੀਮਤ ਦੇ ਨਾਲ Magnite ਭਾਰਤ ਦੀ ਸਭ ਤੋਂ ਸਸਤੀ ਐੱਸਯੂਵੀ ਬਣ ਗਈ ਹੈ।

ਨਵੀਂ ਮੈਗਨਾਈਟ ਨੂੰ 3M6-1 + ਪਲੈਟਫਾਰਮ ‘ਤੇ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਟ੍ਰਾਈਬਰ ‘ਚ ਵੀ ਕੀਤੀ ਗਈ ਹੈ। ਮੈਗਨਾਈਟ ਭਾਰਤ ‘ਚ ਨਿਸਾਨ ਦੀ ਪਹਿਲੀ ਸਬ-4 ਮੀਟਰ ਐੱਸਯੂਵੀ ਹੈ। ਇਸ ਨੂੰ 4 ਟ੍ਰਿਮਸ ‘ਚ ਲਾਂਚ ਕੀਤਾ ਗਿਆ ਹੈ, ਜਿਸ ‘ਚ XE, XL,XV ਤੇ XV ਪ੍ਰਮੀਅਮ ਸ਼ਾਮਿਲ ਹੈ।ਜੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਮੈਗਨਾਈਟ ਦੀ ਦਿਖ ਆਪਣੇ ਕੰਸੈਪਟ ਮਾਡਲ ਜਿਹੀ ਹੀ ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਨੂੰ ਇਸ ਦਾ ਕੰਸੈਪਟ ਮਾਡਲ ਪਸੰਦ ਆ ਗਿਆ ਤਾਂ ਉਨ੍ਹਾਂ ਨੂੰ ਇਸ ਦਾ ਪ੍ਰੋਡਕਸ਼ਨ ਮਾਡਲ ਵੀ ਪਸੰਦ ਆਵੇਗਾ। ਕੰਪਨੀ ਨੇ ਲੋਕਾਂ ਦੀ ਲਗਾਤਾਰ ਵੱਧਦੀ ਹੋਈ ਦਿਲਚਸਪੀ ਦੇਖਦੇ ਹੋਏ ਕੰਸੈਪਟ ਮਾਡਲ ‘ਚ ਮਹਿਜ਼ ਕੁਝ ਮਾਮੂਲੀ ਤਬਦੀਲੀ ਕੀਤੀ ਹੈ।