ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫਾਰਮ ਜਮਾਂ ਕਰਵਾਉਣ ਲਈ ਮਿਤੀਆਂ ‘ਚ ਵਾਧਾ

0
127

ਐਸ. ਏ. ਐਸ. ਨਗਰ, 2 ਦਸੰਬਰ (TLT News)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2021 ‘ਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ‘ਚ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫਾਰਮ ਜਮਾਂ ਕਰਵਾਉਣ ਲਈ ਮਿਤੀਆਂ ‘ਚ ਵਾਧਾ ਕੀਤਾ ਗਿਆ ਹੈ। ਸਿੱਖਿਆ ਬੋਰਡ ਵਲੋਂ ਜਾਰੀ ਜਾਣਕਾਰੀ ਅਨੁਸਾਰ ਦੋਹਾਂ ਸ਼੍ਰੇਣੀਆਂ ਲਈ ਹੁਣ ਬਿਨਾਂ ਲੇਟ ਫ਼ੀਸ ਪਰੀਖਿਆ ਫਾਰਮ ਭਰਨ ਅਤੇ ਬੈਂਕਾਂ ‘ਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ 16 ਦਸੰਬਰ ਹੋਵੇਗੀ ਅਤੇ ਬੈਂਕ ‘ਚ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮਾਂ ਕਰਵਾਉਣ ਲਈ ਆਖ਼ਰੀ ਮਿਤੀ 24 ਦਸੰਬਰ ਹੋਵੇਗੀ।