ਪੰਜਾਬ ਵਿੱਚ ਹਾਕੀ ਟੈਲੇਂਟ ਦੀ ਕੋਈ ਘਾਟ ਨਹੀ ਹੈ, ਅਜਿਹੇ ਕੈਂਪਾਂ ਰਾਹੀਂ ਹੀ ਬਚਿਆਂ ਅੰਦਰ ਛੁਪੇ ਹੋਏ ਟੈਲੇਂਟ ਨੂੰ ਉਜਾਗਰ ਕੀਤਾ ਜਾ ਸਕਦਾ ਹੈ – ਓਲੰਪੀਅਨ ਸੁਰਿੰਦਰ ਸਿੰਘ ਸੋਢੀ

0
177

ਜਲੰਧਰ,2 ਦਸੰਬਰ (ਰਮੇਸ਼ ਗਾਬਾ) – ਪੰਜਾਬ ਵਿੱਚ ਹਾਕੀ ਟੈਲੇਂਟ ਦੀ ਕੋਈ ਘਾਟ ਨਹੀ ਹੈ ਪਰ ਅਜਿਹੇ ਕੈਂਪਾਂ ਰਾਹੀਂ ਹੀ ਬਚਿਆਂ ਅੰਦਰ ਛੁਪੇ ਹੋਏ ਟੈਲੇਂਟ ਨੂੰ ਉਜਾਗਰ ਕੀਤਾ ਜਾ ਸਕਦਾ ਹੈ ।ਸੁਰਜੀਤ ਹਾਕੀ ਕੈਂਪ ਦੇ 70ਵੇਂ ਦਿਨ ਪੂਰੇ ਹੋਣ ਉਪਰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਆਈ. ਪੀ. ਐਸ. (ਸੇਵਾਮੁਕਤ) ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਜਿੰਦਗੀ ਤੇ ਹਾਕੀ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕਰਨ ਲਈ ਬਤੌਰ ਮੁੱਖ ਮਹਿਮਾਨ ਹਾਜਿਰ ਆਏ ਸਨ।

ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਅਰਜੁਨ ਪੁਰਸਕਾਰ ਵਿਜੇਤਾ,1980 ਦੀ ਮਾਸਕੋ ਓਲੰਪਿਕ ਦੇ ਗੋਲਡ ਮੈਡਲ ਜੇਤੂ ਹਨ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ 16 ਸਾਲਾਂ ਦੇ ਅੰਤਰਾਲ ਤੋਂ ਬਾਅਦ ਭਾਰਤ ਨੂੰ ਗੋਲਡ ਮੈਡਲ ਪ੍ਰਾਪਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹਨ, ਜੋ ਸੈਂਟਰ ਫਾਰਵਰਡ ਖੇਡੇ ਸਨ । ਸੁਰਿੰਦਰ ਸਿੰਘ ਸੋਢੀ ਜੋਂ ਪੁਲਸ  ਵਿਭਾਗ ਵਿਚੋਂ ਬਤੌਰ ਇੰਸਪੈਕਟਰ ਜਨਰਲ ਸੇਵਾਮੁਕਤ ਹੋਏ, ਨੇ  1980  ਮਾਸਕੋ ਓਲੰਪਿਕ ਵਿੱਚ ਉਹਨਾ ਵੱਲੋਂ ਸਭ ਤੋਂ ਵੱਧ15 ਗੋਲ, ਓਲੰਪਿਕ ਹਾਕੀ ਪ੍ਰਤੀਯੋਗਤਾ ਵਿੱਚ ਖੇਡਾਂ ਵਿੱਚ 1956 ਦੇ ਮੈਲਬੌਰਨ ਓਲੰਪਿਕ ਵਿੱਚ ਮਹਾਨ ਹਾਕੀ ਖਿਡਾਰੀ ਸਰਦਾਰ ਊਧਮ ਸਿੰਘ ਦੁਆਰਾ ਨਿਰਧਾਰਤ ਕੀਤੇ 15 ਦੇ ਪਹਿਲੇ ਰਿਕਾਰਡ ਦੀ ਬਰਾਬਰੀ ਕੀਤੀ। ਉਹਨਾਂ ਨੇ ਇਸ ਤੋਂ ਇਲਾਵਾ 1978 (ਬੂਏਨੋਜ਼ ਏਅਰਸ) ਤੇ1982 (ਮੁੰਬਈ) ਵਰਲਡ ਕੱਪ ਅਤੇ 1982 ਦੀਆਂ ਏਸ਼ੀਅਨ ਖੇਡਾਂ (ਦਿੱਲੀ) ਵਿਚ ਵੀ ਭਾਗ ਲਿਆ ।

ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਜਿਥੇ ਖਿਡਾਰੀਆਂ ਨਾਲ ਹਾਕੀ ਬਾਰੇ ਗੱਲਬਾਤ ਕੀਤੀ ਉਥੇ ਉਹਨਾਂ ਨੇ ਅਪਣੇ ਖੇਡ ਜੀਵਨ ਦੌਰਾਨ ਹਾਸਿਲ ਕੀਤੇ ਹਾਕੀ ਦੇ ਤਜਰਬੇ ਵੀ ਸਾਂਝੇ ਕਰਨ ਦੇ ਨਾਲ ਨਾਲ ਉਰਨਾਂ ਨੂੰ ਹਾਕੀ ਦੇ ਟ੍ਰਿਕਸ ਵੀ ਦੱਸੇ । ਉਹਨਾਂ ਇਸ ਮੌਕੇ  ਉਪਰ ਕਿਹਾ ਕਿ ਕਾਫੀ ਅਰਸੇ ਬਾਅਦ ਇਹ ਦੇਖਣ ਨੂੰ ਮਿਲ਼ਿਆ ਹੈ ਕਿ 70 ਦਿਨਾਂ ਦੇ ਲੰਬੇ ਅਰਸੇ ਤੋਂ ਜਾਰੀ ਹਾਕੀ ਕੈਂਪ, ਜੋਂ 5 ਖ਼ਿਡਾਰੀਆਂ ਨਾਲ ਸ਼ੁਰੂ ਕੀਤਾ ਗਿਆ ਸੀ, ਵਿਚ ਹੁਣ 14 ਤੇ 19 ਸਾਲ ਤੋਂ ਘੱਟ ਉਮਰ ਦੇ 100 ਤੋਂ ਵੱਧ ਖ਼ਿਡਾਰੀ ਭਾਗ ਲੈ ਰਹੇ ਹਨ । ਉਹਨਾਂ ਇਸ ਗੱਲ੍ਹ  ਉਪਰ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਕੈਂਪ ਵਿੱਚ 35 ਦੇ ਕਰੀਬ ਲੜਕੀਆਂ ਵੀ ਭਾਗ ਲੈ ਰਹੀਆਂ ਹਨ । ਉਹਨਾਂ ਸੁਰਜੀਤ ਹਾਕੀ ਸੋਸਾਇਟੀ ਦੇ ਇਸ ਉਪਰਾਲੇ ਦੀ ਤਾਰੀਫ਼ ਕਰਨ ਦੇ ਨਾਲ ਨਾਲ ਹੋਰਨਾਂ ਕਲੱਬਾਂ, ਖੇਡ ਸੰਸਥਾਵਾਂ ਨੁੰ ਇਸ ਸੰਸਥਾ ਤੋਂ ਸੇਹਤ ਲੈਂਦੇ ਹੋਏ ਆਪਣੇ ਆਪਣੇ ਪਿੰਡ/ਸ਼ਹਿਰਾਂ ਵਿਚ 14 ਸਾਲ ਅਤੇ 19 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਕੈਂਪ ਸ਼ੁਰੂ ਕਰਨਾ ਕਰਨ ਦੀ ਅਪੀਲ ਵੀ ਕੀਤੀ । ਉਹਨਾਂ ਕਿਹਾ ਕਿ ਪੰਜਾਬ ਵਿੱਚ ਹਾਕੀ ਦੇ ਟੈਲੇਂਟ ਦੀ ਕੋਈ ਘਾਟ ਨਹੀ ਹੈ ਪਰ ਅਜਿਹੇ ਕੈਂਪਾਂ ਰਾਹੀਂ ਹੀ ਚੰਗੀ ਕੋਚਿੰਗ ਦੇਕੇ ਇਹਨਾਂ ਬੱਚਿਆਂ ਅੰਦਰ ਛੁਪੇ ਹੋਏ ਹਾਕੀ ਦੇ ਟੈਲੇਂਟ ਨੂੰ ਉਜਾਗਰ ਕੀਤਾ ਜਾ ਸਕਦਾ ਹੈ । ਸੁਰਜੀਤ ਹਾਕੀ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਹਾਕੀ ਕੋਚਿੰਗ ਕੈਂਪ ਪੰਜਾਬ ਹਾਕੀ ਦੇ ਖੇਤਰ ਵਿਚ ਬੇਹਤਰ ਭਵਿੱਖ ਦੀਇਕ। ਪੱਥਰ ਹੋਵੇਗਾ ।

ਇਸੇ ਦੌਰਾਨ, ਸੁਰਜੀਤ ਹਾਕੀ ਕੋਚਿੰਗ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੂਸਾਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹਾਕੀ ਕੋਚਿੰਗ ਕੈਂਪ ਦੇ ਅੱਜ 70ਵੇਂ ਦਿਨ ਉਪਰ ਕੈਂਪ ਦੇ ਮੁੱਖ ਕੋਚ ਓਲੰਪਿਅਨ ਰਾਜਿੰਦਰ ਸਿੰਘ, ਕੋਚ ਦਵਿੰਦਰ ਸਿੰਘ ਅਤੇ  ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਧਾਰਿਤ ਤਿੰਨ ਮੈਂਬਰੀ ਕਮੇਟੀ ਵੱਲੋਂ ਭਾਗ ਲੈਣ ਵਾਲੇ ਤਮਾਮ ਖ਼ਿਡਾਰੀਆਂ ਦੀ ਕੈਂਪ ਦੌਰਾਨ ਉਵਰਆਲ ਪ੍ਰਫੋਰਮੈਂਸ ਦੀ ਸਮੀਖਿਆ ਕਰਨ ਉਪਰੰਤ ਲੜਕਿਆਂ ਦੇ ਵਰਗ ਵਿਚ ਐਮ. ਜੀ. ਐਨ. ਪਬਲਿਕ ਸਕੂਲ, ਜਲੰਧਰ ਦਾ 6ਵੀ ਜਮਾਤ ਦਾ ਖਿਡਾਰੀ ਹਰਏਕੁਮ ਬੀਰ ਸਿੰਘ ਅਤੇ ਲੜਕੀਆਂ ਦੇ ਵਰਗ ਵਿਚ ਅਕਾਲ ਅਕੈਡਮੀ, ਧਨਾਲ ਕਲਾਂ, ਜਲੰਧਰ ਦੀ 7 ਕਲਾਸ ਦੀ ਖਿਡਾਰਨ ਹੀਮਾਕਸ਼ੀ ਨੂੰ “ਵੈੱਲ ਬਹੇਵੈਡ ਪਲੇਅਰ” ਐਲਾਨਿਆ ਗਿਆ ਜਿਨ੍ਹਾਂ ਨੂੰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਸਨਮਾਨਿਤ ਕੀਤਾ ਗਿਆ ।