ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਰੱਦ ਕੀਤੀਆਂ ਬਹੁਤ ਸਾਰੀਆਂ ਟਰੇਨਾਂ

0
142

ਨਵੀਂ ਦਿੱਲੀ, 2 ਦਸੰਬਰ -TLT/ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਕੁੱਝ ਟਰੇਨਾਂ ਦੀ ਸੇਵਾਵਾਂ ਨੂੰ ਰੱਦ ਕੀਤਾ ਹੈ। ਕਈ ਟਰੇਨਾਂ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਹੈ। ਕਈ ਟਰੇਨਾਂ ਨੂੰ ਦੂਸਰੇ ਰਸਤਿਆਂ ਤੋਂ ਚਲਾਇਆ ਜਾ ਰਿਹਾ ਹੈ। ਅਜਮੇਰ ਅੰਮ੍ਰਿਤਸਰ ਐਕਸਪੈੱ੍ਰਸ ਸਪੈਸ਼ਲ ਟਰੇਨ ਜੋ ਕਿ 2 ਦਸੰਬਰ ਤੋਂ ਸ਼ੁਰੂ ਹੋਣੀ ਸੀ, ਅਜੇ ਵੀ ਰੱਦ ਰਹੇਗੀ। ਇਸ ਤਰ੍ਹਾਂ ਦਿਬਰੂਗੜ੍ਹ-ਅੰਮ੍ਰਿਤਸਰ ਐਕਸਪ੍ਰੈਸ ਤੇ ਬਠਿੰਡਾ-ਵਾਰਾਨਾਸੀ-ਬਠਿੰਡਾ ਐਕਸਪ੍ਰੈਸ ਸਪੈਸ਼ਲ ਟਰੇਨਾਂ ਅਗਲੇ ਨਿਰਦੇਸ਼ਾਂ ਤੱਕ ਰੱਦ ਰਹਿਣਗੀਆਂ।