ਸ਼ਹਿਰ ਵਿਚ ਲੱਗੇ ਗੇਟਾਂ ਬਾਰੇ ਕੀਤੀ ਸ਼ਿਕਾਇਤ

0
49

ਜਲੰਧਰ,TLT/ਸ਼ਹਿਰ ਵਿਚ ਨਿਗਮ ਦੀ ਹੱਦ ਵਿਚ ਲਗਾਏ ਗਏ ਗੇਟਾਂ ਦੇ ਮਾਮਲੇ ਵਿਚ ਜੇ. ਸੀ. ਹਰਚਰਨ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਵਿਕਰਮ ਭੰਡਾਰੀ, ਸੰਦੀਪ ਧਾਮੀ ਨੇ ਸ਼ਹਿਰ ਵਿਚ ਲਗਾਏ ਗਏ ਗੇਟਾਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦਿੱਤੀ ਗਈ ਸ਼ਿਕਾਇਤ ਵਿਚ ਜਿਨ੍ਹਾਂ ਇਲਾਕਿਆਂ ਵਿਚ ਗੇਟਾਂ ਨੂੰ ਹਟਾਉਣ ਲਈ ਕਿਹਾ ਹੈ, ਉਨਾਂ ਵਿਚ ਪਾਰਕ ਐਵਿਨਿਊ ਨਜ਼ਦੀਕ ਖੁਰਲਾਂ ਕਿੰਗਰਾ, ਬੰਬੇ ਨਗਰ, ਬੈਂਕ ਐਨਕਲੇਵ, ਏਕਤਾ ਨਗਰ,ਜੇ. ਪੀ. ਨਗਰ, ਆਦਰਸ਼ ਨਗਰ ਸਮੇਤ ਦੋ ਦਰਜਨ ਤੋਂ ਜ਼ਿਆਦਾ ਲੱਗੇ ਗੇਟਾਂ ਦੀ ਜਾਣਕਾਰੀ ਦੇ ਕੇ ਉਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ਕਿ ਉਕਤ ਗੇਟ ਕਿਸ ਦੀ ਮਨਜੂਰੀ ਨਾਲ ਲਗਾਏ ਗਏ ਹਨ | ਦੂਜੇ ਪਾਸੇ ਜੇ.ਸੀ. ਹਰਚਰਨ ਸਿੰਘ ਨੇ ਸ਼ਿਕਾਇਤ ਦੇਣ ਆਏ ਸ੍ਰੀ ਵਿਕਰਮ ਭੰਡਾਰੀ, ਸੰਦੀਪ ਧਾਮੀ ਨੂੰ ਦੱਸਿਆ ਕਿ ਇਸ ਤਰਾਂ ਦੇ ਗੇਟ ਲਗਾਉਣ ਦੀ ਨਿਗਮ ਵਲੋਂ ਮਨਜੂਰੀ ਨਹੀਂ ਦਿੱਤੀ ਜਾਂਦੀ ਪਰ ਜੇਕਰ ਕਿਸੇ ਨੇ ਗੇਟ ਲਗਾਉਣਾ ਹੈ ਤਾਂ ਉਨਾਂ ਗੇਟਾਂ ‘ਤੇ ਬਾਕਾਇਦਾ ਸੁਰੱਖਿਆ ਮੁਲਾਜ਼ਮ ਰੱਖਣੇ ਚਾਹੀਦੇ ਹਨ ਤਾਂ ਜੋ ਲੰਘਣ ਵਾਲੇ ਲੋਕਾਂ ਨੂੰ ਪੇ੍ਰਸ਼ਾਨੀ ਨਾ ਹੋਵੇ |