ਪ੍ਰਕਾਸ਼ ਪੁਰਬ ਮੌਕੇ 13 ਚੀਜ਼ਾਂ 13 ਰੁਪਏ ਕਿੱਲੋ ਦੇ ਹਿਸਾਬ ਨਾਲ ਦਿੱਤੀਆਂ

0
101

ਫਿਲੌਰ TLT/ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਕਬੱਡੀ ਖਿਡਾਰੀਆ ਵੱਲੋਂ ਫਿਲੌਰ ਸ਼ਹਿਰ ‘ਚ ਗੁਰੂ ਨਾਨਕ ਮੋਦੀ ਖਾਨਾ ਖੋਲਿ੍ਹਆ ਗਿਆ ਸੀ। ਜਿਸ ਵਿਚ ਘਰ ਦੇ ਰਾਸ਼ਨ ਦਾ ਸਾਮਾਨ ਘੱਟ ਤੋਂ ਘੱਟ ਕੀਮਤ ‘ਤੇ ਦਿੱਤਾ ਜਾਂਦਾ ਸੀ। ਇਸ ਮੋਦੀ ਖਾਨੇ ਨੂੰ ਚੱਲਦੇ ਹੋਏ ਬਹੁਤ ਸਮਾ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਬੱਡੀ ਖਿਡਾਰੀ ਨੌਜਵਾਨ ਸਤਵਿੰਦਰ ਸਿੰਘ ਸੱਤਾ, ਗਗਨਦੀਪ ਸਿੰਘ, ਲਖਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਇਕ ਵੱਖਰੀ ਸੋਚ ਦਿਖਾਈ। ਉਨ੍ਹਾਂ ਪ੍ਰਕਾਸ਼ ਪੁਰਬ ਵਾਲੇ ਦਿਨ ਘਰ ਦੇ ਰਾਸ਼ਨ ਦਾ ਹਰ ਸਾਮਾਨ 13 ਰੁਪਏ ਕਿੱਲੋ ਦੇਣ ਦਾ ਐਲਾਨ ਕੀਤਾ। ਜਿਸ ਨਾਲ ਮੋਦੀ ਖਾਨੇ ਵਿਖੇ ਸਵੇਰੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਮੋਦੀ ਖਾਨੇ ਵਾਲਿਆਂ ਵੱਲੋਂ ਰਾਸ਼ਨ ਦੇ 13 ਪੈਕਟ 13 ਰੁਪਏ ਦੇ ਹਿਸਾਬ ਨਾਲ ਪੈਕ ਕਰ ਕੇ ਰੱਖੇ ਲਏ ਅਤੇ 170 ਰੁਪਏ ਲੈ ਕੇ ਗ੍ਰਾਹਕਾਂ ਨੂੰ ਇਕ ਇਕ ਪੈਕਟ ਤਕਸੀਮ ਕੀਤੇ ਗਏ। ਇਸ ਮੌਕੇ ਗਾਹਕ ਪਰਗਣ ਰਾਮ ਨੇ ਕਿਹਾ ਕਿ ਮੋਦੀ ਖਾਨੇ ਵਾਲੇ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ। ਕਿਉਂ ਕਿ ਕੋਰੋਨਾ ਮਹਾਮਾਰੀ ਤੋ ਬਾਅਦ ਕੰਮ ਕਾਰ ਨਾਂਹ ਦੇ ਬਰਾਬਰ ਹੀ ਚੱਲ ਰਹੇ ਹਨ। ਉਨ੍ਹਾਂ ਮੋਦੀ ਖਾਨੇ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੇਵਕ, ਸੰਮਾਂ, ਹਰਵਿੰਦਰ ਸਿੰਘ ਚੰਨਾ, ਗੁਰਿੰਦਰ ਪਾਲ, ਪਿਦਰ, ਹਰਨੇਕ ਸਿੰਘ ਨੇਕੀ ਅਤੇ ਹੋਰ ਹਾਜ਼ਰ ਸਨ।