ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

0
90

ਵਿਕਟੋਰੀਆ TLT/ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਿਊ ਡੈਮੋਕਰੇਟਿਕ ਸਰਕਾਰ ਦੀ ਨਵੀਂ ਲੀਡਰਸ਼ਿਪ ਟੀਮ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਵਿੱਚ ਚਾਰ ਪੰਜਾਬੀ ਵਿਧਾਇਕਾਂ ਨੂੰ ਅਹਿਮ ਜ਼ਿੰਮੇਦਾਰੀ ਮਿਲੀ ਹੈ। ਪ੍ਰੀਮੀਅਰ ਜੌਨ ਹੌਰਗਨ ਨੇ ਚੇਅਰ, ਹਾਊਸ ਲੀਡਰ, ਵਿੱਪ ਅਤੇ ਡਿਪਟੀ ਸਣੇ ਨਵੀਂ ਲੀਡਰਸ਼ਿਪ ਟੀਮ ਵਿੱਚ ਚੁਣੇ ਗਏ ਵਿਅਕਤੀਆਂ ਦਾ ਨਾਮ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਲਈ ਵੀ ਨਾਮ ਦਾ ਐਲਾਨ ਕੀਤਾ ਗਿਆ।

ਬੀ.ਸੀ. ਦੀ 42ਵੀਂ ਸੰਸਦ ਦੇ ਪਹਿਲੇ ਸੈਸ਼ਨ ਲਈ ਚੁਣੀ ਗਈ ਨਵੀਂ ਲੀਡਰਸ਼ਿਪ ਟੀਮ ਵਿੱਚ ਜੌਨ ਹੌਰਗਨ ਨੂੰ ਪ੍ਰੀਮੀਅਰ, ਬੌਬ ਡੀਥ ਨੂੰ ਕੌਕਸ ਚੇਅਰ, ਨਿੱਕੀ ਸ਼ਰਮਾ ਨੂੰ ਡਿਪਟੀ ਕੌਕਸ ਚੇਅਰ, ਮਾਈਕ ਫਾਰਨਵਰਥ ਨੂੰ ਹਾਊਸ ਲੀਡਰ, ਲਿਸਾ ਬੀਅਰ ਨੂੰ ਡਿਪਟੀ ਹਾਊਸ ਲੀਡਰ, ਗੈਰੀ ਬੈੱਗ ਨੂੰ ਸਰਕਾਰੀ ਵਿੱਪ ਅਤੇ ਮਾਈਕਲ ਬੈਬਚਕ ਨੂੰ ਡਿਪਟੀ ਸਰਕਾਰੀ ਵਿੱਪ ਦੀ ਜ਼ਿੰਮੇਵਾਰੀ ਸੌਂਪੀ ਗਈ।

ਖਾਸ ਗੱਲ ਇਹ ਹੈ ਕਿ ਇਸ ਵਾਰ ਦੋ ਪੰਜਾਬਣਾਂ ਨੂੰ ਵੀ ਅਹਿਮ ਅਹੁਦੇ ਦਿੱਤੇ ਗਏ ਹਨ ।ਇਹ ਲੀਡਰਸ਼ਿਪ ਟੀਮ ਜੂਨ 2022 ਤੱਕ ਕੰਮ ਕਰਦੀ ਰਹੇਗੀ। ਕੌਕਸ ਮੈਂਬਰ ਚੇਅਰ, ਵਿੱਪ ਅਤੇ ਸਹਾਇਕ ਡਿਪਟੀ ਅਹੁਦਿਆਂ ਲਈ ਚੋਣ ਕਰਨਗੇ। ਇਸ ਤੋਂ ਇਲਾਵਾ ਲੀਡਰਸ਼ਿਪ ਟੀਮ ‘ਚ ਰਾਜ ਚੌਹਾਨ ਨੂੰ ਸਪੀਕਰ ਅਤੇ ਸਪੈਂਸਰ ਚੰਦਰਾ ਹਰਬਰਟ ਨੂੰ ਡਿਪਟੀ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਦੋਵੇਂ ਅਹੁਦਿਆਂ ਲਈ ਚੋਣ ਨਵੀਂ ਸੰਸਦ ਦੀ ਪਹਿਲੀ ਬੈਠਕ ਦੌਰਾਨ ਹਾਊਸ ਵੱਲੋਂ ਕੀਤੀ ਜਾਵੇਗੀ।