ਫ੍ਰੈਂਚ ਭਾਸ਼ਾ ਦੇ ਹੱਕ ਵਿਚ ਮੋਂਟ੍ਰਿਆਲ ਵਿਖੇ ਹੋਇਆ ਜ਼ੋਰਦਾਰ ਪ੍ਰਦਰਸ਼ਨ, ਫ੍ਰੈਂਚ ਭਾਸ਼ਾ ਦੀ ਵਰਤੋਂ ਲਈ ਨਾਅਰੇਬਾਜ਼ੀ

0
86

ਮਾਂਟਰੀਅਲTLTਸ਼ਨੀਵਾਰ ਦੁਪਹਿਰ ਨੂੰ ਓਲਡ ਮਾਂਟਰੀਅਲ ਦੀਆਂ ਗਲੀਆਂ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਖਿੱਤੇ ਵਿੱਚ ਫ੍ਰੈਂਚ ਬੋਲੀ ਦੇ ਘੱਟਦੇ ਪ੍ਰਯੋਗ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ। ਮਾਂਟਰੀਅਲ ਦੇ ਇਹ ਲੋਕ ਸਿਟੀ ਹਾਲ ਦੇ ਨਜ਼ਦੀਕ ਇਕੱਠੇ ਹੋਏ । ਇਹਨਾਂ ਵਲੋਂ ‘ਗ੍ਰੇਟਰ ਮੌਂਟਰੀਆਲ ਖੇਤਰ’ ਵਿੱਚ ਫ੍ਰੈਂਚ ਦੀ ਗਿਰਾਵਟ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ।

ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਅਤੇ ਮੂਵਮੈਂਟ ‘ਡੇਸ ਜਯੂਨਸ ਸੌਵਰਨੇਸਟੀਸ’ ਦੇ ਮੈਂਬਰ ਜੈਕ ਮਾਰਟਿਨ ਨੇ ਕਿਹਾ,’ਅਸੀਂ ਆਜ਼ਾਦੀ ਬਾਰੇ ਹਾਂ ਅਤੇ ਫ੍ਰੈਂਚ ਭਾਸ਼ਾ ਸਪੱਸ਼ਟ ਤੌਰ ‘ਤੇ ਸਾਡੀ ਪਛਾਣ ਦਾ ਅਧਾਰ ਹੈ।’

ਐਕਸੈਂਟ ਮਾਂਟਰੀਅਲ, ਇੱਕ ਸਮੂਹ ਜੋ ਮੰਨਦਾ ਹੈ ਕਿ ਮਾਂਟਰੀਅਲ ਵਿੱਚ ਫ੍ਰੈਂਚ ਦੇ ਪ੍ਰਯੋਗ ਕਰਨ ‘ਚ ਗਿਰਾਵਟ ਆਈ ਹੈ। ਇਸ ਸਮੂਹ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ ਜੋ ਸ਼ਹਿਰ ‘ਚ ਇੱਕ ਫ੍ਰੈਂਚ-ਭਾਸ਼ਾ ਕੌਂਸਲ ਬਣਾਉਣ ਦੀ ਮੰਗ ਕਰਦੀ ਹੈ। ਸ਼ਨੀਵਾਰ ਸਵੇਰ ਤਕ, ਇਸ ਪਟੀਸ਼ਨ ‘ਤੇ 18,000 ਦੇ ਕਰੀਬ ਦਸਤਖਤ ਹੋਏ ਸਨ ।

ਐਸੇਂਟ ਮਾਂਟ੍ਰੀਅਲ ਦੀ ਬੁਲਾਰਾ ਸਬਰੀਨਾ ਮਰਸੀਅਰ-ਉਲਹਾਰਨ ਨੇ ਕਿਹਾ, “ਫ੍ਰੈਂਚ ਭਾਸ਼ਾ ਦੀ ਮੌਂਟਰੀਆਲ ਵਿੱਚ ਜ਼ਮੀਨ ਖੁੱਸ ਰਹੀ ਹੈ। ਹਰੇਕ ਨੂੰ ਇਸ ਵਿਚ ਹਿੱਸਾ ਲੈਣ ਦੀ ਜ਼ਰੂਰਤ ਹੈ । ਇਸ ਲੜਾਈ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਮਾਂਟਰੀਅਲ ਵਿਚ ਫ੍ਰੈਂਚ ਭਾਸ਼ਾ ਆਮ ਭਾਸ਼ਾ ਬਣ ਜਾਵੇ।”

ਉਧਰ ਮਾਰਟਿਨ ਨੇ ਅੱਗੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਮਾਂਟਰੀਅਲ ਸਿਟੀ, ਫਰਾਂਸੀਸੀ ਭਾਸ਼ਾ ਦੀ ਇੱਕ ਕੌਂਸਲ ਬਣਾ ਕੇ ਕਾਨੂੰਨ ਅਨੁਸਾਰ ਕੰਮ ਕਰੇ ਜੋ ਇਹ ਸੁਨਿਸ਼ਚਿਤ ਕਰ ਸਕੇ ਕਿ ਮਿੰਟਟਰੀਆਲ ਵਿੱਚ ਬਿੱਲ 101 ਸਹੀ ਤਰ੍ਹਾਂ ਲਾਗੂ ਕੀਤਾ ਗਿਆ ਹੈ।’

ਕਿਊਬੈਕ ਫ੍ਰੈਂਚ ਭਾਸ਼ਾ ਦੇ ਦਫਤਰ ਵਿਚ ਪਿਛਲੇ ਸਾਲ ਰਿਪੋਰਟ ਦਿੱਤੀ ਗਈ ਸੀ ਕਿ ਫਰੈਂਚ ਦੀ ਵਰਤੋਂ ਲਈ
ਮਾਂਟਰੇਲਰਜ਼ ਦੀ ਫ਼ੀਸਦ ਵਿਚ 1996 ਅਤੇ 2016 ਦੇ ਵਿਚਕਾਰ 6 ਫੀਸਦ ਕਮੀ ਆਈ ਹੈ।

ਫ੍ਰੈਂਚ ਭਾਸ਼ਾ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਜ਼ਿਆਦਾਤਰ ਲੋਕਾਂ ਨੇ ਕਿਹਾ, ‘ਅਸੀਂ ਲੋਕਾਂ ਦੇ ਦੋਭਾਸ਼ੀ ਹੋਣ ਦੇ ਵਿਰੁੱਧ ਨਹੀਂ ਹਾਂ। ਅਸੀਂ ਸੰਸਥਾਵਾਂ ਦੇ ਦੋਭਾਸ਼ੀ ਹੋਣ ਦੇ ਵਿਰੁੱਧ ਹਾਂ ਅਤੇ ਇਸ ਲਈ ਅਸੀਂ ਅੱਜ ਇੱਥੇ ਹਾਂ।’