ਟੋਰਾਂਟੋ ਦੇ ਇੱਕ ਘਰ ‘ਚ ਹੋਏ ਧਮਾਕੇ ਦੌਰਾਨ ਘੱਟੋ-ਘੱਟ 8 ਲੋਕ ਜ਼ਖਮੀ

0
108

TLT/ ਪੂਰਬੀ ਸਿਰੇ ਦੇ ਟੋਰਾਂਟੋ ਦੇ ਇੱਕ ਘਰ ਵਿਚ ਹੋਏ ਧਮਾਕੇ ਦੌਰਾਨ ਘੱਟੋ ਘੱਟ 8 ਲੋਕ ਜ਼ਖਮੀ ਹੋ ਗਏ ਸਨ ।

ਐਮਰਜੈਂਸੀ ਕਰੂ ਨੂੰ ਮੋਰਟੀਮਰ ਐਵੇਨਿਊ ਦੇ ਦੱਖਣ ਵਿਚ, ਕੱਲ੍ਹ ਸ਼ਾਮ 5 ਵਜੇ ਤੋਂ ਬਾਅਦ ਵੂਡਬਾਈਨ ਐਵੇਨਿਊ ਵਿਖੇ ਇਕ ਰਿਹਾਇਸ਼ੀ ਪ੍ਰਾਪਰਟੀ ਵਿਚ ਬੁਲਾਇਆ ਗਿਆ ਸੀ। ਪੁਲਿਸ ਵਲੋਂ ਸ਼ੁੱਕਰਵਾਰ ਦੀ ਰਾਤ ਨੂੰ ਧਮਾਕੇ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ, ਪਰ ਇਹ ਦੇਖਿਆ ਜਾ ਸਕਦਾ ਸੀ ਕਿ ਪਹਿਲੀ ਮੰਜ਼ਿਲ ‘ਤੇ ਬਹੁਤ ਨੁਕਸਾਨ ਹੋਇਆ ਪਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਚਾਰ ਲੋਕਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਜਦੋਂ ਕਿ ਚਾਰ ਜਾਂ ਪੰਜ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।ਉਨ੍ਹਾਂ ਦਸਿਆ ਕਿ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।