ਫਗਵਾੜਾ ਦੇ ਹਰ ਵਾਰਡ ਦਾ ਹੋਵੇਗਾ ਵਿਕਾਸ, 100 ਫ਼ੀਸਦੀ ਸੜਕਾਂ,ਪਾਣੀ ਅਤੇ ਸੀਵਰੇਜ ਦਾ ਕੰਮ ਪੂਰਾ ਕਰਨ ਦਾ ਮਕਸਦ-ਬਲਵਿੰਦਰ ਸਿੰਘ ਧਾਲੀਵਾਲ

0
100

ਫਗਵਾੜਾ (TLT) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਜਦੋਂ ਤੋਂ ਫਗਵਾੜਾ ਦੇ ਲੋਕਾਂ ਨੇ ਉਨ੍ਹਾਂ ਨੂੰ ਹਲਕੇ ਦੀ ਸੇਵਾ ਦਿੱਤੀ ਹੈ,ਤਦ ਤੋਂ ਹੀ ਫਗਵਾੜਾ ਦੇ ਮੁਕੰਮਲ ਵਿਕਾਸ ਲਈ ਦਿਨ ਰਾਤ ਇੱਕ ਕਰ ਰਹੇ ਹਨ। ਉਨ੍ਹਾਂ ਦਾ ਵਾਅਦਾ ਹੈ ਕਿ ਫਗਵਾੜਾ ਦੇ ਸਾਰੇ ਵੋਟਰ ਜੋ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ,ਨੇ ਜੋ ਵਿਸ਼ਵਾਸ ਮੇਰੇ ਤੇ ਪਰਗਟ ਕੀਤਾ ਹੈ,ਉਸ ਤੇ  ਪੂਰਾ ਉੱਤਰਨਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਹ ਅੱਜ ਫਗਵਾੜਾ ਵਿਚ 8 ਵਾਰਡਾਂ ਵਿਚ 1 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੜਕਾਂ ਅਤੇ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਕਰ ਰਹੇ ਸਨ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦੇ ਹਰੇਕ ਵਾਰਡ ਦਾ ਇੱਕ ਸਾਰ ਬਿਨਾ ਕਿਸੇ ਵਿਤਕਰੇ ਦੇ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਵਿਚ 100 ਫ਼ੀਸਦੀ ਸੜਕਾਂ,ਪਾਣੀ ਅਤੇ ਸੀਵਰੇਜ ਦੀਆਂ ਸੁਵਿਧਾਵਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਮਕਸਦ ਹੈ। ਅਲੱਗ ਅਲੱਗ ਵਾਰਡਾਂ ਵਿਚ ਉਦਘਾਟਨਾਂ ਦੌਰਾਨ ਉਹ ਲੋਕਾਂ ਨੂੰ ਮਿਲੇ ਹਨ ਜੋ ਕਾਂਗਰਸ ਰਾਜ ਵਿਚ ਹੋ ਰਹੇ ਵਿਕਾਸ ਕੰਮਾਂ ਤੋ ਕਾਫ਼ੀ ਖ਼ੁਸ਼ ਹਨ।
                     ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 16 ਵਿਚ ਸਾਬਕਾ ਕੌਂਸਲਰ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਬੁੱਗਾ ਦੇ ਖੇਤਰ ਵਿਚ ਡਾ.ਉਸਤਾਦ ਦੇ ਕੋਲ, ਵਾਰਡ ਨੰਬਰ 14 ਵਿਚ ਸਾਬਕਾ ਕੌਂਸਲਰ ਵਿਕੀ ਸੂਦ ਦੇ ਵਾਰਡ ਵਿਚ,ਵਾਰਡ ਨੰਬਰ 19 ਵਿਚ ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ ਦੇ ਖੇਤਰ ਵਿਚ ਪੁਰਾਣੀ ਦਾਨਾ ਮੰਡੀ ਕੋਲ, ਵਾਰਡ ਨੰਬਰ 22 ਵਿਚ ਸਾਬਕਾ ਕੌਂਸਲਰ ਸੰਗੀਤਾ ਗੁਪਤਾ ਅਤੇ ਕਾਂਗਰਸ ਨੇਤਾ ਅਵਿਨਾਸ਼ ਗੁਪਤਾ ਦੇ ਖੇਤਰ ਵਿਚ ਨਿਊ ਮਾਡਲ ਟਾਊਨ ਵਿਚ ਸੰਧੂ ਫਾਰਮ ਲਾਗੇ, ਵਾਰਡ ਨੰਬਰ 37 ਵਿਚ ਸਾਬਕਾ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਦੇ ਖੇਤਰ ਵਿਚ ਬਿਜਲੀ ਬੋਰਡ ਲਾਗੇ, ਵਾਰਡ ਨੰਬਰ 45 ਵਿਚ ਸਾਬਕਾ ਕੌਂਸਲਰ ਕੁਲਜਿੰਦਰ ਕੌਰ ਅਤੇ ਕਾਂਗਰਸ ਨੇਤਾ ਗੁਰਦੀਪ ਦੀਪਾ ਦੇ ਖੇਤਰ 6ਵੀਂ ਪਾਤਸ਼ਾਹੀ ਦੇ ਹਦਿਆਬਾਦ ਲਾਗੇ, ਵਾਰਡ ਨੰਬਰ 48 ਵਿਚ ਅਸ਼ਵਨੀ ਸ਼ਰਮਾ ਦੇ ਖੇਤਰ ਵਿਚ ਮਨਸਾ ਦੇਵੀ ਪਾਰਕ ਲਾਗੇ, ਵਾਰਡ ਨੰਬਰ 40 ਵਿਚ ਕਾਂਗਰਸ ਨੇਤਾ ਅਸ਼ੋਕ ਪਰਾਸ਼ਰ,ਸੁਨੀਲ ਪਰਾਸ਼ਰ ਅਤੇ ਅਗਮ ਪਰਾਸ਼ਰ ਦੇ ਖੇਤਰ ਵਿਚ ਆਦਰਸ਼ ਨਗਰ ਵਿਚ ਕੰਮ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਦੇ ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਬਿੱਲਾ ਪ੍ਰਭਾਕਰ,ਭੂਪ ਸਿੰਘ,ਚੰਦਰ ਮੋਹਨ ਗੁਲ੍ਹਾਟੀ, ਰਾਕੇਸ਼ ਕਰਵਲ, ਓਮ ਪਰਕਾਸ਼ ਅਗਰਵਾਲ, ਮੁਕੇਸ਼ ਮੈਣੀ, ਟੀ.ਡੀ.ਸ਼ਰਮਾ, ਰਾਮ ਕੁਮਾਰ ਚੱਢਾ,ਹਰਮਿੰਦਰ ਅਹੂਜਾ, ਰਾਜੇਸ਼ ਭੱਲਾ, ਸੁਰਿੰਦਰ ਮਦਾਨ, ਨਰੇਸ਼ ਚਾਵਲਾ, ਰਾਜਨ ਸ਼ਰਮਾ, ਅਵਿਨਾਸ਼ ਗੁਪਤਾ,ਬਲਦੇਵ ਸ਼ਰਮਾ, ਯੋਗੇਸ਼ ਦਸੌੜ, ਵਿਸ਼ਾਲ ਟੰਡਨ , ਵਿਸ਼ਾਲ ਕਲੂਚਾ, ਸਤ ਪਾਲ ਮੱਟੂ,ਰਵਿੰਦਰ ਪਾਠਕ, ਯੋਗੇਸ਼ ਪ੍ਰਭਾਕਰ, ਕਰਨ ਮੈਣੀ,ਬ੍ਰਿਜ ਮੋਹਨ ਪਾਠਕ, ਅਜੈ ਗੁਪਤਾ, ਕੇ.ਕੇ. ਸ਼ਰਮਾ, ਐਚ.ਐਸ.ਵਿਰਦੀ, ਵਰਿੰਦਰ ਢੀਂਗਰਾ, ਕੁਲਵੀਰ ਸਿੰਘ, ਪਿੰਕੀ ਮਨਸਾ ਦੇਵੀ, ਅਰੁਣ ਧੀਰ, ਸਤਿੰਦਰ ਸੈਂਹਬੀ, ਕੁਲਦੀਪ ਸ਼ਰਮਾ, ਅਰਜਨ ਸੁਧੀਰ,ਬੀ.ਐਸ.ਬਾਗਲ਼ਾ,ਸ਼ਸ਼ੀ ਬਾਲਾ,ਐਸ.ਡੀ.ੳ ਨਗਰ ਨਿਗਮ ਪੰਕਜ ਕੁਮਾਰ,ਜੇਈ ਕੰਵਰ ਗਿੱਲ ਆਦਿ ਮੌਜੂਦ ਸਨ।
                              ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਨੇ ਸਾਰੇ ਕੌਂਸਲਰਾਂ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਵਿਚ ਉਨ੍ਹਾਂ ਦੇ ਵਾਰਡਾਂ ਦੇ ਅਣਦੇਖੀ ਕੀਤੀ ਜਾਂਦੀ ਰਹੀ,ਪਰ ਸ.ਧਾਲੀਵਾਲ ਦੇ ਕੁਸ਼ਲ ਦਿਸ਼ਾ ਨਿਰਦੇਸ਼ਨ ਵਿਚ ਸਾਰੇ ਵਾਰਡਾਂ ਦਾ  ਇੱਕ ਸਾਰ ਵਿਕਾਸ ਹੋ ਰਿਹਾ ਹੈ। ਫਗਵਾੜਾ ਵਿਚ ਸਾਰੇ ਪਾਸੇ ਵਿਕਾਸ ਹੀ ਵਿਕਾਸ ਹੋ ਰਿਹਾ ਹੈ ਅਤੇ ਵਿਕਾਸ ਹੀ ਵਿਧਾਇਕ ਧਾਲੀਵਾਲ ਜੀ ਦੀ ਨੀਤੀ ਹੈ। ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਖੇਤਰ ਵਾਸੀਆਂ ਨੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਹੈ।