ਕੰਪਿਊਟਰ ਲੈਕਚਰਾਰ ਤੇ ਟ੍ਰੇਨਿੰਗ ਕਲਰਕ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ

0
3034

ਕਪੂਰਥਲਾ TLT/  ਜਿਲਾ ਰੱਖਿਆ ਸੇਵਾਵਾਂ ਵਿਭਾਗ ਭਲਾਈ ਅਫਸਰ ਵਲੋਂ ਸੈਨਿਕ ਵੋਕੇਸ਼ਨਲ ਟ੍ਰੇਨਿੰ ਸੈਂਟਰ ਕਪੂਰਥਲਾ ਵਿਖੇ ਠੇਕੇ ਦੇ ਅਧਾਰ ‘ਤੇ 11 ਮਹੀਨਿਆਂ ਲਈ ਲੈਕਚਰਾਰ ਤੇ ਟ੍ਰੇਨਿੰਗ ਕਲਰਕ ਦੀ ਅਸਾਮੀ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਦੱਸਿਆ ਕਿ ਕੰਪਿਊਟਰ ਲੈਕਚਰਾਰ ਦੀ ਅਸਾਮੀ ਲਈ ਯੋਗਤਾ ਐਮ ਐਸ ਸੀ ਆਈ.ਟੀ. , ਐਮ ਟੈਕ (ਕੰਪਿਊਟਰ ਸਾਇੰਸ) ਜਾਂ ਐਮ ਸੀ ਏ ਹੋਵੇ। ਇਸ ਤੋਂ ਇਲਾਵਾ ਟ੍ਰੇਨਿੰਗ ਕਲਰਕ ਦੀ ਅਸਾਮੀ ਲਈ ਯੋਗਤਾ ਬੀ ਏ ਜਾਂ ਇਸ ਦੇ ਬਰਾਬਰ ਹੋਵੇ ਤੇ ਕੰਪਿਊਟਰ ਅਤੇ ਅਕਾਊਂਟ ਦਾ ਤਜ਼ਰਬਾ ਹੋਵੇ ਦੀ ਜ਼ਰੂਰਤ ਹੈ। ਚਾਹਵਾਨ ਉਮੀਦਵਾਰ 2 ਦਸੰਬਰ ਨੂੰ ਸਵੇਰੇ 10 ਵਜੇ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ, ਨਜਦੀਕ ਫੁਹਾਰਾ ਚੌਂਕ ਕਪੂਰਥਲਾ ਵਿਖੇ ਆਪਣੀ ਯੋਗਤਾਵਾਂ ਦੇ ਅਸਲ ਸਰਟੀਫਿਕੇਟ ਲੈ ਕੇ ਹਾਜ਼ਰ ਹੋਣ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਹੈਲਪਲਾਇਨ ਨੰਬਰ 01882-232872 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।