ਵਾਲੀਬਾਲ ਦੀ ਸਾਬਕਾ ਨੈਸ਼ਨਲ ਕਪਤਾਨ ਮਨਪ੍ਰੀਤ ਕੌਰ ਨੇ ਪਟਿਆਲਾ ‘ਚ ਕੀਤੀ ਖ਼ੁਦਕੁਸ਼ੀ, ਦਾਜ ਲਈ ਤੰਗ ਕਰਨ ਦਾ ਦੋਸ਼

0
137

ਪਟਿਆਲਾTLT / ਦਾਜ ਲਈ ਸਹੁਰੇ ਪਰਿਵਾਰ ਵੱਲੋਂ ਪਰੇਸ਼ਾਨ ਕਰਨ ‘ਤੇ ਵਾਲੀਬਾਲ ਦੀ ਕੌਮੀ ਟੀਮ ‘ਚ ਕਪਤਾਨ ਰਹਿ ਚੁੱਕੀ 24 ਸਾਲਾ ਮਨਪ੍ਰੀਤ ਕੌਰ ਨੇ ਜ਼ਹਿਰੀਲੀ ਸ਼ੈਅ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਅਤੇ ਸਹੁਰੇ ਹਰਜਿੰਦਰ ਸਿੰਘ ਵਾਸੀ ਪਿੰਡ ਸਵਾਜਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਨਪ੍ਰੀਤ ਕੌਰ ਨੇ 2012 ‘ਚ ਕੇਰਲ ਅਤੇ 2014 ‘ਚ ਹਿਮਾਚਲ ਪ੍ਰਦੇਸ਼ ‘ਚ ਹੋਏ ਨੈਸ਼ਨਲ ਵਾਲੀਬਾਲ ਟੂਰਨਾਮੈਂਟ ‘ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਮਨਪ੍ਰੀਤ ਕੌਰ ਦੇ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਥਾਣਾ ਖਨੌਰੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ ਪ੍ਰਭਜੋਤ ਸਿੰਘ ਨਾਲ ਜਨਵਰੀ 2019 ‘ਚ ਹੋਇਆ ਸੀ।