ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 28 ਨਵੰਬਰ ਨੂੰ

0
46

ਜਲੰਧਰ, TLT/-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 28 ਨਵੰਬਰ ਨੂੰ ਅੰਮਿ੍ਤ ਵੇਲੇ ਸਵੇਰੇ 6 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ‘ਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਪੁਰਾਤਨ ਰੂਟ ‘ਤੇ ਅਰੰਭ ਹੋਵੇਗਾ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਥੇਦਾਰ ਜਗਜੀਤ ਸਿੰਘ ਖਾਲਸਾ, ਭਾਈ ਛਨਬੀਰ ਸਿੰਘ, ਜਥੇਦਾਰ ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਰਾਜਪਾਲ ਅਤੇ ਜ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਨਗਰ ਕੀਰਤਨ ਦਾ ਸਮਾਂ ਬਦਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਕੇ ਮਿਲਾਪ ਚੌਾਕ, ਭਗਤ ਸਿੰਘ ਚੌਾਕ, ਪੰਜ ਪੀਰ, ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਾਕ , ਬਸਤੀ ਅੱਡਾ, ਜੋਤੀ ਚੌਾਕ , ਰੌਣਕ ਬਜਾਰ, ਮਿਲਾਪ ਚੌਾਕ ਤੋਂ ਹੁੰਦੇ ਹੋਏ ਗੁ ਦੀਵਾਨ ਅਸਥਾਨ ਵਿਖੇ ਸੰਪੂਰਨ ਹੋਵੇਗਾ ਅਤੇ ਨਗਰ ਕੀਰਤਨ ਦੌਰਾਨ ਬਾਬਾ ਜੀਤ ਸਿੰਘ ਨਿਰਮਲ ਕੁੱਟੀਆ ਜੌਹਲਾਂ ਵਾਲੇ ਚਵਰ ਸਾਹਿਬ ਦੀ ਸੇਵਾ ਨਿਭਾਉਣਗੇ | ਪ੍ਰਬੰਧਕਾਂ ਨੇ ਲੰਗਰ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਕੋਵਿਡ ਦੇ ਕਹਿਰ ਨੂੰ ਦੇਖਦੇ ਹੋਏ ਰਸਤੇ ਵਿਚ ਲੰਗਰ ਨਾ ਲਗਾਏ ਜਾਣ |