ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ 29 ਨੂੰ ਹੀ ਹੋਵੇਗੀ

0
97

ਜਲੰਧਰ, (TLT)-ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਬੋਰਡ ਡਾਇਰੈਕਟੋਰੇਟ ਵਲੋਂ ਲਈ ਜਾਣ ਵਾਲੀ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ ਜੋ ਕਿ 29 ਨਵੰਬਰ ਨੂੰ ਹੋਣੀ ਹੈ ਲਈ ਤਿਆਰੀਆਂ ਮੁਕੰਮਲ ਹਨ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਇਕ ਜਾਅਲੀ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿਚ 29 ਨਵੰਬਰ, 2020 ਨੂੰ ਹੋਣ ਵਾਲੀ ਪ੍ਰੀਖਿਆ ਕੋਵਿਡ ਕਾਰਨਾਂ ਕਰਕੇ ਮੁਲਤਵੀ ਕਰਨ ਦੀ ਅਫ਼ਵਾਹ ਫੈਲਾਈ ਗਈ ਹੈ, ਜੋ ਕਿ ਜਾਅਲੀ ਪੱਤਰ ਹੈ¢ ਸਿੱਖਿਆ ਭਰਤੀ ਬੋਰਡ ਪੰਜਾਬ ਵਲੋਂ ਈ. ਟੀ. ਟੀ. ਭਰਤੀ ਪ੍ਰੀਖਿਆ ਨੂੰ ਮੁਲਤਵੀ ਕਰਨ ਬਾਰੇ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ¢ ਪ੍ਰੀਖਿਆ ਨਿਯਮਤ 29 ਨਵੰਬਰ ਨੂੰ ਹੀ ਹੋਵੇਗੀ¢