100 ਰੁਪਏ ਤੋਂ ਛੋਟੇ 1000 ਰੁਪਏ ਤੋਂ ਜ਼ਿਆਦਾ ਨੋਟ ਜਮ੍ਹਾਂ ਕਰਾਉਣ ’ਤੇ ਦੇਣੀ ਪਵੇਗੀ ਫੀਸ, ਜਾਣੋ-ਨਵੇਂ ਸਾਲ ’ਚ BOI ਦੇ ਕੀ ਹੋਣਗੇ ਨਵੇਂ ਨਿਯਮ

0
121

ਨਵੀਂ ਦਿੱਲੀ TLT/ਬੈਂਕ ਆਫ ਬਡ਼ੌਦਾ ਤੋਂ ਬਾਅਦ ਹੁਣ ਬੈਂਕ ਆਫ ਇੰਡੀਆ ਨੇ ਵੀ ਆਪਣੇ ਗਾਹਕਾਂ ਨੂੰ ਹਰ ਤਰ੍ਹਾਂ ਦੀ ਫੀਸ ਲਾਉਣ ਦੀ ਤਿਆਰੀ ਕਰ ਲਈ ਹੈ। ਫੀਸ ਵਧਾਏ ਜਾਣ ਵਾਲੇ ਨਿਯਮ ਪਹਿਲੀ ਜਨਵਰੀ 2021 ਤੋਂ ਬੈਂਕਾਂ ਦੀਆਂ ਬ੍ਰਾਂਚਾਂ ਵਿਚ ਲਾਗੂ ਕਰ ਦਿੱਤੇ ਜਾਣਗੇ। ਹਾਲਾਂਕਿ ਗਾਹਕਾਂ ਨੂੰ ਜਾਣਕਾਰੀ ਦੇਣ ਲਈ ਬੈਂਕਾਂ ਦੀਆਂ ਬ੍ਰਾਂਚਾਂ ਵਿਚ ਇਕ ਦਸੰਬਰ 2020 ਤੋਂ ਆਨ ਸਕਰੀਨ ਜਾਂ ਫਿਰ ਪੋਸਟਰਾਂ ਜ਼ਰੀਏ ਦੱਸਣਾ ਅਤੇ ਦਿਖਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਗਾਹਕ ਜੇ ਸੌ ਰੁਪਏ ਤੋਂ ਘੱਟ ਵਾਲੇ ਨੋਟ ਜੇ ਇਕ ਹਜ਼ਾਰ ਦੀ ਗਿਣਤੀ ਤੋਂ ਜ਼ਿਆਦਾ ਜਮ੍ਹਾ ਕਰਾਉਂਦੇ ਹਨ ਤਾਂ ਪ੍ਰਤੀ ਸੌ ਨੋਟ ’ਤੇ ਦਸ ਰੁਪਏ ਫੀਸ ਦੇਣੀ ਪਵੇਗੀ।ਪਹਿਲੀ ਜਨਵਰੀ ਤੋਂ ਲਾਗੂ ਹੋ ਜਾਵੇਗੀ ਫੀਸਬੈਂਕ ਆਫ ਇੰਡੀਆ ਨੇ ਇਕ ਜਨਵਰੀ 2021 ਤੋਂ ਲਾਗੂ ਹੋ ਰਹੀ ਨਵੀਂ ਫੀਸ ਦੀ ਜਾਣਕਾਰੀ ਪੇਜ਼ ਨੰੰਬਰ 59 ਵਿਚ ਸਾਰੇ ਦਫ਼ਤਰਾਂ ਨੂੰ ਭੇਜ ਦਿੱਤੀ ਹੈ। ਹਾਲਾਂਕਿ ਇਸ ਵਿਚ ਵੱਡੀ ਗਿਣਤੀ ਵਿਚ ਫੀਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਪਰ ਆਮ ਬੈਂਕਿੰਗ ਨਾਲ ਜੁਡ਼ੇ ਮਾਮਲਿਆਂ ਵਿਚ ਵੀ ਫੀਸ ਲੈਣ ਦੀ ਤਿਆਰੀ ਕੀਤੀ ਗਈ ਹੈ। ਬੈਂਕ ਕੋਲ 100 ਰੁਪਏ ਦੇ ਨੋਟ ਤੋਂ ਛੋਟੇ ਨੋਟ ਗਿਣਨ ਦੀ ਵਿਵਸਥਾ ਨਹੀਂ ਹੈ। ਇਸ ਲਈ ਬੈਂਕ ਕਰਮਚਾਰੀਆਂ ਨੂੰ ਇਕ ਰੁਪਏ, ਦੋ ਰੁਪਏ, ਪੰਜ ਰੁਪਏ, ਦਸ ਰੁਪਏ, 20 ਰੁਪਏ ਅਤੇ 50 ਰੁਪਏ ਦੇ ਛੋਟੇ ਨੋਟ ਹੱਥਾਂ ਨਾਲ ਗਿਣਨੇ ਪੈਂਦੇ ਹਨ। ਬੈਂਕ ਹੁਣ ਇਕ ਜਨਵਰੀ 2021 ਤੋਂ ਨਿਯਮ ਲਿਆ ਰਹੀ ਹੈ ਕਿ 100 ਰੁਪਏ ਤੋਂ ਛੋਟੇ ਨੋਟਾਂ ਦੀਆਂ 10 ਗੱਦੀਆਂ ਜਾਂ 1000 ਨੋਟਾਂ ਤਕ ਜਮ੍ਹਾਂ ਕਰਾਉਣ ਦੀ ਕੋਈ ਫੀਸ ਨਹੀਂ ਲੱਗੇਗੀ ਪਰ ਇਸ ਤੋਂ ਬਾਅਦ ਜੇ ਇਕ ਵੀ ਨੋਟ ਵੱਧਦਾ ਹੈ ਤਾਂ ਪ੍ਰਤੀ ਗੱਦੀ ਜਾਂ 100 ਨੋਟਾਂ ’ਤੇ 10 ਰੁਪਏ ਫੀਸ ਵਸੂਲੀ ਜਾਵੇਗੀ। ਇਹ ਫੀਸ ਵੱਧੋ ਵੱਧ 10000 ਰੁਪਏ ਤਕ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਵਪਾਰੀਆਂ ’ਤੇ ਸੰਕਟ ਆ ਸਕਦਾ ਹੈ,ਜਿਨ੍ਹਾਂ ਨੂੰ ਕਾਰੋਬਾਰ ਵਿਚ ਛੋਟੇ ਨੋਟ ਹੀ ਭੁਗਤਾਨ ਵਿਚ ਮਿਲਦੇ ਹਨ।

ਛੇਵੀਂ ਵਾਰ ਤੋਂ ਨਕਦ ਜਮ੍ਹਾ ’ਤੇ ਲੱਗੇਗੀ ਫੀਸਗਾਹਕ ਜੇ ਇਕ ਮਹੀਨੇ ਵਿਚ ਪੰਜ ਤੋਂ ਜ਼ਿਆਦਾ ਵਾਰ ਬੈਂਕ ਬ੍ਰਾਂਚ ਵਿਚ ਆ ਕੇ ਪੈਸੇ ਜਮ੍ਹਾਂ ਕਰਾਉਂਦੇ ਹਨ ਤਾਂ ਉਨ੍ਹਾਂ ਨੂੰ ਛੇਵੀਂ ਵਾਰ ਤੋਂ ਹਰ ਵਾਰ 50 ਰੁਪਏ ਫੀਸ ਦੇਣੀ ਹੋਵੇਗੀ। ਇਸ ਨਾਲ ਕਾਰੋਬਾਰੀਆਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਜ਼ਿਆਦਾਤਰ ਵਪਾਰੀ ਆਪਣੀ ਰੋਜ਼ ਦੀ ਵਿਕਰੀ ਦਾ ਧਨ ਬੈਂਕ ਵਿਚ ਜਮ੍ਹਾਂ ਕਰਾਉਂਦੇ ਹਨ। ਇਸ ਤਰ੍ਹਾਂ ਕਿਸੇ ਵੀ ਖਾਤੇ ਵਿਚ ਕਿਸੇ ਵੀ ਇਕ ਦਿਨ ਵਿਚ ਇਕ ਲੱਖ ਰੁਪਏ ਤਕ ਜਮ੍ਹਾਂ ਕਰਾਉਣ ਲਈ ਕੋਈ ਫੀਸ ਨਹੀਂ ਲੱਗੇਗੀ ਪਰ ਇਸ ਤੋੋਂ ਜ਼ਿਆਦਾ ਨਕਦੀ ਹੁੰਦੇ ਹੀ ਪ੍ਰਤੀ ਹਜ਼ਾਰ ਰੁਪਏ ’ਤੇ ਇਕ ਰੁਪਇਆ ਫੀਸ ਲੱਗੇਗੀ। ਇਹ ਫੀਸ ਵੀ ਵੱਧੋ ਵੱਧ 10000 ਰੁਪਏ ਹੋ ਸਕਦੀ ਹੈ।