ਕਿਸਾਨਾਂ ਨੂੰ ਰੋਕਣ ਲਈ ਪਾਣੀਪਤ ਨੇੜੇ 20 ਫੁੱਟ ਦੀ ਪੁਲਿਸ ਨੇ ਪੁੱਟੀ ਖਾਈ, ਸੜਕ ‘ਤੇ ਖੜੇ ਕੀਤੇ ਕਨਟੇਨਰ, ਤਣਾਅ ਬਣਿਆ

0
93

 TLT/ ਅੱਜ ਸਵੇਰ ਚੜ੍ਹਦਿਆਂ ਹੀ ਕਰਨਾਲ ਪਾਣੀਪਤ ਜੀਂਦ ਲਾਗੇ ਰੁਕੇ ਪੰਜਾਬ ਦੇ ਕਿਸਾਨਾਂ ਦੇ ਕਾਫ਼ਲੇ ਨੇ ਦੁਬਾਰਾ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕਰਨਾਲ ਤੋਂ ਸੋਨੀਪਤ ਤੱਕ ਹਜ਼ਾਰਾਂ ਟਰਾਲੀਆਂ ਤੇ ਹੋਰ ਗੱਡੀਆਂ ਦੇ ਕਾਫ਼ਲੇ ਜੀ.ਟੀ ਰੋਡ ‘ਤੇ ਚੱਲ ਰਹੇ ਹਨ। ਸਵੇਰੇ 8 ਕੁ ਵਜੇ ਪਾਣੀਪਤ ਤੋਂ ਅੱਗੇ ਪੁਲਿਸ ਵਲੋਂ ਟਰੱਕ ਖੜੇ ਕਰਕੇ ਅਤੇ ਬੈਰੀਕੇਡ ਲਗਾ ਕੇ ਕਿਸਾਨ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਕਿਸਾਨਾਂ ਦੇ ਹਜੂਮ ਨੇ ਨਾਕੇ ਤੋੜ ਕੇ ਅੱਗੇ ਵੱਧ ਗਏ ਹਨ। ਜੀ.ਟੀ. ਰੋਡ ‘ਤੇ ਪਾਣੀਪਤ ਲਾਗੇ ਪੁਲਿਸ ਨੇ ਸੜਕ ਉੱਪਰ 20 ਫੁੱਟ ਖਾਈ ਪੁੱਟ ਦਿੱਤੀ ਹੈ ਅਤੇ ਵੱਡੀ ਗਿਣਤੀ ਵਿਚ ਟਰੱਕ ਅਤੇ ਕਨਟੇਨਰ ਖੜੇ ਕਰਕੇ ਭਾਰੀ ਗਿਣਤੀ ਵਿਚ ਪੁਲਿਸ ਬਲ ਲਾਈ ਹੋਈ ਹੈ। ਇਸ ਨਾਕੇ ‘ਤੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ ‘ਚ ਟਰਾਲੀਆਂ ਖੜੀਆਂ ਹਨ ਤੇ ਤਣਾਅ ਬਣਿਆ ਹੋਇਆ ਹੈ।