ਓਂਟਾਰੀਓ: ਸਰਦੀਆਂ ਦੀ ਪਹਿਲੀ ਬਰਫਬਾਰੀ ਦੇਖ ਲੋਕਾਂ ਦੇ ਚਿਹਰੇ ਫੁੱਲਾਂ ਵਾਂਗ ਖਿੜੇ, ਡਰਾਇਵਰਾਂ ਨੂੰ ਦਿਕਤਾਂ ਦਾ ਕਰਨਾ ਪਿਆ ਸਾਹਮਣਾ

0
104

TLT/ ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਭਾਰੀ ਬਰਖਬਾਰੀ ਤੋਂ ਬਾਅਦ ਜਿਥੇ ਲੋਕਾਂ ਦੇ ਚਿਹਰੇ ਫੁੱਲਾਂ ਵਾਂਗ ਖਿਲਦੇ ਨਜ਼ਰ ਆਏ ਉਥੇ ਹੀ ਡਰਾਇਵਰਾਂ ਨੂੰ ਬਹੁਤ ਦਿਕਤਾਂ ਦਾ ਸਾਹਮਣਾ ਕਰਨਾ ਪਿਆ।

ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੁਝ ਖੇਤਰਾਂ ਵਿਚ ਰਿਕਾਰਡ ਪੱਧਰ ‘ਤੇ ਬਰਫਬਾਰੀ ਹੋਵੇਗੀ, ਅਜਿਹਾ ਹੀ ਹੋਇਆ। ਸਭ ਤੋਂ ਵੱਧ ਭਾਰੀ ਬਰਫਬਾਰੀ ਬਰੈਂਪਟਨ ਵਿਚ ਹੋਈ, ਜੋ 24.5 ਸੈਂਟੀ ਮੀਟਰ ਤੱਕ ਰਿਕਾਰਡ ਕੀਤੀ ਗਈ। 22 ਨਵੰਬਰ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ 19 ਸੈਂਟੀਮੀਟਰ ਉੱਚੀ ਬਰਫ ਦੀ ਢੇਰੀ ਲੱਗ ਗਈ। ਇਸ ਨੇ 2007 ਦਾ ਰਿਕਾਰਡ ਤੋੜ ਦਿੱਤਾ ਤੇ ਉਸ ਤੋਂ 7.6 ਸੈਂਟੀਮੀਟਰ ਵੱਧ ਬਰਫਬਾਰੀ ਹੋਈ।

ਵਾਤਾਵਰਣ ਕੈਨੇਡਾ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਬਰਫੀਲੇ ਤੂਫਾਨ ਤੋਂ ਬਚਣ ਲਈ ਲੋਕਾ ਨੂੰ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ ਤੇ ਕਾਫੀ ਹੱਦ ਤੱਕ ਲੋਕਾਂ ਨੇ ਇਸ ਦਾ ਧਿਆਨ ਵੀ ਰੱਖਿਆ। ਸੜਕਾਂ ਤਿਲਕਣੀਆਂ ਹੋਣ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਲੋਕਾਂ ਨੇ ਇਸ ਦਾ ਕਾਫੀ ਮਜ਼ਾ ਲਿਆ ਤੇ ਕਈਆਂ ਨੇ ਤਾਂ ਸਨੋਅ ਮੈਨ ਵੀ ਬਣਾਇਆ। ਲੋਕਾਂ ਨੇ ਇਸ ਬਰਫਬਾਰੀ ਵਿਚ ਸੈਰ ਕੀਤੀ ਤੇ ਤਸਵੀਰਾਂ ਤੇ ਵੀਡੀਓ ਵੀ ਸਾਂਝੀਆਂ ਕੀਤੀਆਂ। ਓਰੈਂਜ ਕਾਰਨਰਜ਼ ਦਾ ਹਾਈਵੇਅ 7 ਭਾਰੀ ਬਰਫ ਨਾਲ ਭਰ ਗਿਆ।