ਵਿਰੋਧੀ ਧਿਰ ਵਲੋਂ ਕੈਨੇਡਾ ਸਰਕਾਰ ਤੋਂ ਸਵਾਲ,ਕੈਨੇਡਾ ਨੂੰ ਇੰਨੀ ਦੇਰ ਬਾਅਦ ਟੀਕਾ ਕਿਉਂ ਮਿਲੇਗਾ? ਕੈਨੇਡਾ ਨੇ ਆਪ ਕੋਰੋਨਾ ਟੀਕਾ ਕਿਉਂ ਨਹੀਂ ਬਣਾਇਆ?

0
129
Canadian Prime Minister Justin Trudeau speaks during a news conference on January 9, 2020 in Ottawa, Canada. - Prime Minister Justin Trudeau said Thursday that Canada had intelligence from multiple sources indicating that a Ukrainian airliner which crashed outside Tehran was mistakenly shot down by Iran. (Photo by Dave Chan / AFP)

ਕੋਰੋਨਾ ਦੇ ਮਾਮਲੇ ਘਟਣ ਦੀ ਬਜਾਏ ਵਧਦੇ ਜਾ ਰਹੇ ਹਨ। ਮਾਹਿਰ ਵੀ ਜਲਦ ਕੋਵਿਡ 19 ਵੈਕਸੀਨ ਲੈ ਕੇ ਆਉਣ ਦੇ ਦਾਅਵੇ ਕਰ ਰਹੇ ਹਨ। ਸਾਲ ਦੇ ਅੰਤ ਤੱਕ ਕੋਵਿਡ ਵੈਕਸੀਨ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਕੈਨੇਡਾ ‘ਚ 2021 ‘ਚ ਲੋਕਾਂ ਨੂੰ ਕੋਵਿਡ 19 ਦਾ ਟੀਕਾ ਲਗਾਇਆ ਜਾਵੇਗਾ। ਪਰ ਇਸਨੂੰ ਲੈਕੇ ਵਿਰੋਧੀ ਧੀਰਾਂ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇੰਨੀ ਦੇਰ ਬਾਅਦ ਟੀਕਾ ਕਿਉਂ ਮਿਲੇਗਾ। ਇਹ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੈਨੇਡਾ ਨੇ ਆਪ ਕੋਰੋਨਾ ਟੀਕਾ ਕਿਉਂ ਨਹੀਂ ਬਣਾਇਆ।

ਜਨਵਰੀ 2021 ਵਿਚ ਭਾਵ ਅਗਲੇ ਸਾਲ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਦਾ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮਿਲਣਾ ਸ਼ੁਰੂ ਹੋ ਜਾਵੇਗਾ। ਕੈਨੇਡਾ ਲਈ ਕਵੀਨਜ਼ ਦੀ ਪ੍ਰੀਵੀ ਕੌਂਸਲ ਅਤੇ ਅੰਤਰ-ਸਰਕਾਰੀ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਕੈਨੇਡਾ ਨੇ ਵੈਕਸੀਨ ਖਰੀਦਣ ਲਈ ਸੌਦਾ ਕਰ ਲਿਆ ਹੈ ਤੇ ਜਲਦੀ ਹੀ ਇਹ ਕੈਨੇਡਾ ਨੂੰ ਮਿਲੇਗਾ। ਕੈਨੇਡਾ ਸਮੇਂ ਦੇ ਨਾਲ-ਨਾਲ ਹੋਰ ਵੈਕਸੀਨ ਖਰੀਦਦਾ ਰਹੇਗਾ।

ਕੋਵਿਡ 19 ਤੋਂ ਬਚਣ ਲਈ ਸਰਕਾਰ ਨੇ ਫਾਈਜ਼ਰ ਤੇ ਮੋਡੇਰਨਾ ਦੀ ਕੋਰੋਨਾ ਵੈਕਸੀਨ ਲਈ ਕਰਾਰ ਕੀਤਾ ਹੈ। ਓਂਟਾਰੀਓ ਦੀ ਸਿਹਤ ਮੰਤਰੀ ਨੇ ਬੀਤੇ ਦਿਨ ਦੱਸਿਆ ਕਿ ਕੈਨੇਡਾ ਨੂੰ ਜਨਵਰੀ ਤੱਕ ਕੋਰੋਨਾ ਵੈਕਸੀਨ ਦੀ ਖੁਰਾਕਾਂ ਮਿਲ ਜਾਣਗੀਆਂ। ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਕਿਹਾ ਕਿ ਕੈਨੇਡਾ ਨੇ ਫਾਈਜ਼ਰ ਵੈਕਸੀਨ ਦੀਆਂ 4 ਮਿਲੀਅਨ ਡੋਜ਼ ਤੇ ਮੋਡੇਰਨਾ ਦੀਆਂ 2 ਮਿਲੀਅਨ ਵੈਕਸੀਨ ਡੋਜ਼ ਮੰਗਵਾਈਆਂ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਨਵਰੀ ਤੋਂ ਮਾਰਚ ਤੱਕ ਲੋਕਾਂ ਨੂੰ ਇਹ ਟੀਕਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਰਾਹਤ ਦੀ ਖ਼ਬਰ ਹੈ ਕਿ ਓਂਟਾਰੀਓ ਨੂੰ ਫਾਈਜ਼ਰ ਵੈਕਸੀਨ ਦੀਆਂ 1.6 ਮਿਲੀਅਨ ਖੁਰਾਕਾਂ ਮਿਲਣਗੀਆਂ ਅਤੇ ਮੋਡੇਰਨਾ ਵੈਕਸੀਨ ਦੀਆਂ 8 ਲੱਖ ਡੋਜ਼ ਮਿਲਣ ਵਾਲੀਆਂ ਹਨ। ਦੱਸ ਦਈਏ ਕਿ ਅਮਰੀਕਾ ਦੀਆਂ ਦੋਵਾਂ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕੋਰੋਨਾ ਟੀਕਾ ਸਫਲ ਹੈ।