ਐਮ. ਟੀ. ਪੀ. ਸਮੇਤ ਮੁਲਾਜ਼ਮਾਂ ਤੋਂ ਮੰਗੀ ਲੱਕੀ ਨੇ ਮੁਆਫੀ

0
93

ਜਲੰਧਰ,TLT/ ਐ. ਟੀ. ਪੀ. ਪਰਮਪਾਲ ਸਿੰਘ ਨਾਲ ਵਿਵਾਦ ਕਰਕੇ ਚਰਚਾ ਵਿਚ ਆਏ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਨੇ ਕੁਝ ਦਿਨ ਪਹਿਲਾਂ ਵਾਪਰੇ ਘਟਨਾਕ੍ਰਮ ਦੇ ਮਾਮਲੇ ਵਿਚ ਪੈੱ੍ਰਸ ਕਾਨਫ਼ਰੰਸ ਵਿਚ ਮੁਆਫ਼ੀ ਮੰਗੀ ਹੈ ਤੇ ਕਿਹਾ ਕਿ ਉਨਾਂ ਦਾ ਵਿਧਾਇਕ ਪਰਗਟ ਸਿੰਘ ਅਤੇ ਐਮ. ਟੀ. ਪੀ. ਸਮੇਤ ਕਿਸੇ ਮੁਲਾਜ਼ਮਾਂ ਨਾਲ ਕਿਸੇ ਤਰਾਂ ਦਾ ਕੋਈ ਮਤਭੇਦ ਨਹੀਂ ਹਨ | ਤਾਲਾਬੰਦੀ ਹੋਣ ਕਾਰਨ ਕੰਮ ਵਿਚ ਕੁਝ ਦੇਰੀ ਹੋਣ ਕਰਕੇ ਮਤਭੇਦ ਉੱਭਰੇ ਹਨ ਤੇ ਉਹ ਐਮ. ਟੀ. ਪੀ. ਦਾ ਸਨਮਾਨ ਕਰਦੇ ਹਨ | ਲੱਕੀ ਨੇ ਕਿਹਾ ਕਿ ਜਾਣੇ ਅਨਜਾਣੇ ਵਿਚ ਕਈ ਵਾਰੀ ਗ਼ਲਤੀਆਂ ਹੋ ਜਾਂਦੀਆਂ ਹਨ ਤੇ ਉਨਾਂ ਦਾ ਇਰਾਦਾ ਕਿਸੇ ਦਾ ਦਿਲ ਦੁਖਾਉਣ ਦਾ ਨਹੀਂ ਸੀ | ਹਲਕਾ ਵਿਧਾਇਕ ਪਰਗਟ ਸਿੰਘ ਬਾਰੇ ਲੱਕੀ ਨੇ ਕਿਹਾ ਕਿ ਹਲਕਾ ਕੈਂਟ ਦੇ ਵਿਕਾਸ ਲਈ ਉਹ ਉਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਕੰਮ ਕਰਨਗੇ | ਇਕ ਪਾਸੇ ਜਿੱਥੇ ਲੱਕੀ ਨੇ ਸ਼ੁੱਕਰਵਾਰ ਨੂੰ ਹੋਏ ਘਟਨਾਕ੍ਰਮ ਬਾਰੇ ਮੁਆਫ਼ੀ ਮੰਗ ਲਈ ਹੈ ਤੇ ਦੂਜੇ ਪਾਸੇ ਨਿਗਮ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਉਨਾਂ ਨੂੰ ਲੱਕੀ ਵੱਲੋਂ ਪੈੱ੍ਰਸ ਕਾਨਫ਼ਰੰਸ ਵਿਚ ਮੁੰਗੀ ਮੁਆਫ਼ੀ ਮਨਜ਼ੂਰ ਨਹੀਂ ਹੈ ਤੇ ਉਹ ਨਿਗਮ ਦੀਆਂ ਯੂਨੀਅਨਾਂ ਵਿਚਕਾਰ ਆ ਕੇ ਮੁਆਫ਼ੀ ਮੰਗਣ |