ਅਕਾਲ ਸੇਵਕ ਸੁਸਾਇਟੀ 9ਵਾਂ ਮਹਾਨ ਕੀਰਤਨ ਦਰਬਾਰ ਫਤਹਿਗੜ੍ਹ ਸਾਹਿਬ ‘ਚ ਕਰਵਾਏਗੀ

0
96

ਜਲੰਧਰ ਛਾਉਣੀ, TLT/-ਅਕਾਲ ਸੇਵਕ ਸੁਸਾਇਟੀ ਦਾਤਾਰ ਨਗਰ ਰਾਮਾ ਮੰਡੀ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਯਾਦ ‘ਚ ਕਰਵਾਇਆ ਜਾਣ ਵਾਲਾ 9ਵਾਂ ਮਹਾਨ ਕੀਰਤਨ ਦਰਬਾਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਸ ਵਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਅਕਾਲ ਸੇਵਕ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 5 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਕਰਵਾਏ ਜਾਣ ਵਾਲੇ 9ਵੇਂ ਮਹਾਨ ਕੀਰਤਨ ਦਰਬਾਰ ਲਈ 3 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 5 ਦਸੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ 9 ਵਜੇ ਤੋਂ ਲੈ ਕੇ ਸਾਢੇ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਆਰੰਭ ਕੀਤਾ ਜਾਵੇਗਾ, ਜਿਸ ‘ਚ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਫਤਿਹਗੜ੍ਹ ਸਾਹਿਬ ਕਥਾ ਕਰਨਗੇ ਤੇ ਭਾਈ ਜਸਪ੍ਰੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਹਜ਼ੂਰੀ ਗਾਰੀ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ | ਅਹੁਦੇਦਾਰਾਂ ਨੇ ਦੱਸਿਆ ਕਿ ਕੋਵਿਡ 19 ਦੇ ਮੱਦੇਨਜ਼ਰ ਇਸ ਵਾਰ ਇਹ ਮਹਾਨ ਕੀਰਤਨ ਦਰਬਾਰ ਗੁ. ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਕਰਵਾਇਆ ਜਾ ਰਿਹਾ ਹੈ ਜੋ ਕੋਈ ਵੀ ਵਿਅਕਤੀ ਇਸ ਮਹਾਨ ਕੀਰਤਨ ਦਰਬਾਰ ‘ਚ ਜਾਣ ਦਾ ਇੱਛੁਕ ਹੈ ਉਹ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ 2 ਦਸੰਬਰ ਤੱਕ ਸੰਪਰਕ ਕਰ ਸਕਦਾ ਹੈ | ਇਸ ਦੌਰਾਨ ਹਾਜ਼ਰ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਗਿ. ਹਰਪਾਲ ਸਿੰਘ ਹੈੱਡ ਗ੍ਰੰਥੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕਰਦੇ ਹੋਏ | ਇਸ ਮੌਕੇ ਤਰਲੋਕ ਸਿੰਘ ਸਰਾਂ, ਕਮਲਵੀਰ ਸਿੰਘ ਢੀਂਡਸਾ, ਵਰਿੰਦਰ ਸਿੰਘ ਲਾਡੀ, ਮਨਦੀਪ ਚਾਹਲ, ਸੁਰਜੀਤ ਰਿਆੜ, ਸੁਖਪ੍ਰੀਤ ਸੰਧੂ, ਬਲਕਾਰ ਰਾਣਾ, ਸਤਬੀਰ ਢੀਂਡਸਾ, ਪਵਨ ਕੁਮਾਰ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਮਨਾਥ ਅਤੇ ਪਾਲੀ ਆਦਿ ਹਾਜ਼ਰ ਸਨ |