ਦੋ ਹਫ਼ਤੇ ‘ਚ ਹੋਣਗੇ ਹਜ਼ਾਰਾਂ ਵਿਆਹ ਸਮਾਗਮ ਪ੍ਰਭਾਵਿਤ

0
104

ਜਲੰਧਰ TLT/ਪੰਜਾਬ ਸਰਕਾਰ ਨੇ ਕੋਰੋਨਾ ਨੂੰ ਦੇਖਦੇ ਹੋਏ ਪਹਿਲੀ ਤੋਂ ਰਾਜ ਭਰ ਵਿਚ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਨਾਲ ਫੋਟੋਗ੍ਰਾਫਰਾਂ. ਮੈਰਿਜ ਪੈਲੇਸ, ਹੋਟਲਾਂ ਵਾਲਿਆਂ ਦਾ ਇਸ ਕਰਕੇ ਜ਼ਿਆਦਾ ਨੁਕਸਾਨ ਹੋਵੇਗਾ ਕਿ ਇਕ ਅੰਦਾਜ਼ੇ ਮੁਤਾਬਿਕ ਸ਼ਹਿਰ ਵਿਚ ਦੋ ਹਫ਼ਤੇ ਵਿਚ 5000 ਦੇ ਕਰੀਬ ਵਿਆਹਾਂ ਦੀ ਬੁਕਿੰਗ ਹੈ | ਸਰਕਾਰ ਵਲੋਂ ਐਲਾਨ ਕੀਤੇ ਜਾਣ ਤੋਂ ਬਾਅਦ ਤਾਂ ਕਈ ਲੋਕਾਂ ਨੇ ਵਿਆਹ ਨਾਲ ਸਬੰਧਿਤ ਕਈ ਤਰਾਂ ਦੇ ਸਮਾਗਮਾਂ ਦਾ ਕੰਮ ਮੁਲਤਵੀ ਕਰਨਾ ਸ਼ੁਰੂ ਕਰ ਦਿੱਤਾ ਹੈ | ਚਾਹੇ ਪੈਲੇਸਾਂ ਜਾਂ ਹੋਟਲ ਵਾਲਿਆਂ ਵਲੋਂ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਵੇਗਾ ਕਿ ਉਹ ਆਪਣੇ ਵਿਆਹ ਸਮਾਗਮ 10 ਵਜੇ ਤੱਕ ਸਮੇਟ ਲੈਣ ਪਰ ਲੋਕਾਂ ਨੂੰ ਇਹ ਸਲਾਹ ਇਸ ਕਰਕੇ ਵੀ ਰਾਸ ਨਹੀਂ ਆਉਣ ਵਾਲੀ ਹੈ ਕਿ ਪੁਲਿਸ ਵਲੋਂ ਪਹਿਲਾਂ ਵੀ ਜੇਕਰ ਕਰਫਿਊ ਲੱਗਣ ਦਾ ਸਮਾਂ 10 ਵਜੇ ਦਾ ਹੁੰਦਾ ਹੈ ਤਾਂ ਲੋਕਾਂ ਨੂੰ ਦੋ ਘੰਟੇ ਪਹਿਲਾਂ ਹੀ ਸਮੇਟਣ ਦੇ ਸੰਕੇਤ ਦਿੱਤੇ ਜਾਂਦੇ ਹਨ ਤਾਂ ਇਸ ਸਥਿਤੀ ਵਿਚ ਕੋਈ ਕਾਰੋਬਾਰ ਕਿਸ ਤਰਾਂ ਨਾਲ ਕਰ ਸਕੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਕਈ ਮਹੀਨੇ ਬਾਅਦ ਕਾਰੋਬਾਰ ਨੂੰ ਹੌਲੀ ਹੌਲੀ ਖੜ੍ਹਾ ਕਰਨ ਵਾਲੇ ਲੋਕ ਇਕ ਵਾਰ ਫਿਰ ਨਿਰਾਸ਼ ਹਨ | ਜਦਕਿ ਦੂਜੇ ਪਾਸੇ ਸਰਕਾਰ ਸਮਰਥਕਾਂ ਦਾ ਕਹਿਣਾ ਸੀ ਕਿ ਇਹ ਫ਼ੈਸਲਾ ਜ਼ਰੂਰੀ ਸੀ ਕਿਉਂਕਿ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਇਹਤਿਆਤ ਵਰਤੀ ਜਾਣੀ ਜ਼ਰੂਰੀ ਹੈ |