ਕਿਸਾਨਾਂ ਨੂੰ ਰੋਕਣ ਲਈ ਦਫਾ 144 ਲਾਗੂ, ਸੈਂਕੜੇ ਕਿਸਾਨ ਹਿਰਾਸਤ ‘ਚ ਲਏ

0
125

ਚੰਡੀਗੜ੍ਹ (TLT News): ਪੰਜਾਬ ਦੇ ਕਿਸਾਨਾਂ ਵੱਲੋਂ ‘ਦਿੱਲੀ ਚਲੋ’ ਅੰਦੋਲਨ ਦੀਆਂ ਪੂਰੀਆਂ ਤਿਆਰੀਆਂ ਹਨ ਤੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਅਜਿਹੇ ‘ਚ ਗੁਆਂਢੀ ਭਾਜਪਾ ਸ਼ਾਸਤ ਹਰਿਆਣਾ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਸੂਬੇ ਤੋਂ ਤਕਰੀਬਨ 100 ਕਿਸਾਨ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੇ ਅੰਦਾਜ਼ੇ ਅਨੁਸਾਰ, 26 ਨਵੰਬਰ ਤੋਂ ‘ਦਿੱਲੀ ਚਲੋ’ ਅੰਦੋਲਨ ਦੇ ਹਿੱਸੇ ਵਜੋਂ ਪੰਜਾਬ ਤੋਂ ਤਕਰੀਬਨ 2,00,000 ਕਿਸਾਨ ਦਿੱਲੀ ਲਈ ਰਵਾਨਾ ਹੋਣ ਵਾਲੇ ਹਨ।

ਪੰਜਾਬ ਦੇ ਸੈਂਕੜੇ ਕਿਸਾਨ ਬੁੱਧਵਾਰ ਸਵੇਰੇ ਹਰਿਆਣਾ ਦੇ ਨਾਲ ਲੱਗਦੀ ਅੰਤਰਰਾਜੀ ਸਰਹੱਦ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਥੇ ਕਿਸਾਨਾਂ 3 ਖੇਤੀ ਕਨੂੰਨਾਂ ਦੇ ਵਿਰੋਧ ‘ਚ ‘ਦਿੱਲੀ ਚਲੋ’ ਅੰਦੋਲਨ ਤਹਿਤ ਰਾਸ਼ਟਰੀ ਰਾਜਧਾਨੀ ਦਿੱਲੀ ਵੱਲ ਜਾਣ ਤੋਂ ਰੋਕ ਦਿੱਤਾ ਹੈ।