ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਨਾਲਾ ਰੇਲਵੇ ਟਰੈਕ ਉੱਪਰ ਧਰਨਾ, ਕਿਹਾ- ਗੱਡੀਆਂ ਨਹੀਂ ਲੰਘਣ ਦੇਵਾਂਗੇ

0
95

ਬਰਨਾਲਾ, 25 ਨਵੰਬਰ (TLT)- ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵਲੋਂ ਅੱਜ ਰੇਲਵੇ ਪਟੜੀਆਂ ਉੱਪਰ ਬੈਠ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਬਰਨਾਲਾ ਰੇਲਵੇ ਸਟੇਸ਼ਨ ਤੋਂ ਕਿਸੇ ਵੀ ਗੱਡੀ ਨੂੰ ਲੰਘਣ ਨਹੀਂ ਦੇਣਗੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਅਤੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਉਂਕਾਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਕਾਰਨ ਹੀ ਉਨ੍ਹਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ, ਜਿਸ ਤੋਂ ਬਾਅਦ ਰੇਲਵੇ ਪਟੜੀਆਂ ਤੋਂ ਧਰਨਾ ਚੁੱਕ ਕੇ ਰੇਲਵੇ ਪਾਰਕਿੰਗ ‘ਚ ਲਾ ਦਿੱਤਾ ਗਿਆ।