1 ਦਸੰਬਰ 2020 ਤੋਂ ਹੋ ਰਹੇ ਇਹ ਅਹਿਮ ਬਦਲਾਅ, ਜਾਣੋ ਬੈਂਕ ਟ੍ਰਾਂਜੈਕਸ਼ਨ ਤੋਂ ਲੈ ਕੇ ਲਾਈਫ ਇੰਸ਼ੋਰੈਂਸ ਤਕ ਦੇ ਬਾਰੇ ‘ਚ

0
101

Time24/ 1 December 2020 ਸਾਲ ਦਾ ਆਖਰੀ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਦਸੰਬਰ ਦਾ ਨਾਂ ਸੁਣਦੇ ਹੀ ਸਭ ਦੇ ਮਨ ‘ਚ ਨਿਊ ਈਅਰ ਦਾ ਜਸ਼ਨ ਆਉਂਦਾ ਹੈ, ਪਰ ਇੱਥੇ ਅਸੀਂ ਗੱਲ ਕਰਾਂਗੇ ਦਸੰਬਰ ਦੀ ਪਹਿਲੀ ਤਰੀਕ ਦੀ ਜਿਸ ਦਿਨ ਤੋਂ ਆਮ ਆਦਮੀ ਨਾਲ ਜੁੜੀਆਂ ਸੇਵਾਵਾਂ ‘ਚ ਅਹਿਮ ਬਦਲਾਅ ਹੋਣ ਜਾ ਰਹੇ ਹਨ। ਖ਼ਾਸ ਤੌਰ ‘ਤੇ ਲਾਈਫ ਇੰਸ਼ੋਰੈਂਸ ਤੇ ਬੈਂਕ ਟ੍ਰਾਂਜੈਕਸ਼ਨ ਦੀ ਵਿਵਸਥਾ ‘ਚ ਹੋ ਰਹੇ ਬਦਲਲਾਵਾਂ ਦੇ ਬਾਰੇ ‘ਚ ਸਾਰਿਆਂ ਨੂੰ ਜਾਣਕਾਰੀ ਹੋਣ ਜ਼ਰੂਰੀ ਹੈ। ਜੀਵਨ ਬੀਮਾ ਨੂੰ ਲੈ ਕੇ ਹੋ ਰਹੇ ਬਦਲਾਵਾਂ ਦੇ ਬਾਰੇ ‘ਚ ਕਿਹਾ ਜਾ ਕਿਹਾ ਹੈ ਕਿ ਜੇ ਨਵੀਂ ਪਾਲਿਸੀ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ 1 ਦਸੰਬਰ ਤਕ ਰੁਕ ਜਾਓ। ਤਦ ਪ੍ਰੀਮੀਅਮ ਥੋੜ੍ਹੀ ਜ਼ਿਆਦਾ ਲੱਗੇਗੀ, ਪਰ ਸੁਵਿਧਾਵਾਂ ਵੀ ਵਧ ਜਾਣਗੀਆਂ। ਇਸ ਤਰ੍ਹਾਂ ਆਨਲਾਈਨ ਟ੍ਰਾਂਜੈਕਸ਼ਨ ਨੂੰ ਲੈ ਕੇ ਖ਼ਬਰ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦਾ ਰੀਅਲ ਟਾਈਮ ਗ੍ਰਾਸ ਸੈੱਟਲਮੈਂਟ ਨੂੰ ਲੈ ਕੇ 24x7x365 ਉਪਲਬਧ ਕਰਨ ਦਾ ਐਲਾਨ 1 ਦਸੰਬਰ 2020 ਤੋਂ ਲਾਗੂ ਹੋਣ ਜਾ ਰਿਹਾ ਹੈ।

ਜੀਵਨ ਬੀਮਾ ਕੇਤਰ ‘ਚ ਲਾਗੂ ਹੋਣਗੇ ਇਹ ਪਰਿਵਰਤਨ

ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈੱਲਮੈਂਟ ਆਫ਼ ਇੰਡੀਆ ਦੇ ਲਾਗੂ ਕੀਤੇ ਗਏ ਨਵੇਂ ਨਿਯਮ 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਨਵੀਂ ਵਿਵਸਥਾ ਅਨੁਸਾਰ ਪੈਨਸ਼ਨ ਪਲਾਨ ‘ਚ ਬਦਲਾਅ ਕੀਤੇ ਗਏ ਹਨ। ਇਸ ‘ਚ ਗਾਹਕਾਂ ਦੇ ਫਾਇਦੇ ਦੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਨਵੀਂ ਵਿਵਸਥਾ ‘ਚ ਮੈਚਊਰਿਟੀ ‘ਤੇ ਨਿਕਾਸੀ ਦੀ ਸੀਮਾ 33 ਫੀਸਦੀ ਤੋਂ ਵਧ ਕੇ 60 ਫੀਸਦੀ ਕਰ ਦਿੱਤੀ ਹੈ, ਪਰ ਧਿਆਨ ਰਹੇ ਇਹ ਨਿਯਮ ਨਵੀਂ ਪਾਲਿਸੀ ‘ਤੇ ਹੀ ਲਾਗੂ ਹੋਵੇਗੀ। ਇਕ ਹੋਰ ਅਹਿਮ ਬਦਲਾਅ ਦੇ ਤਹਿਤ ਪਾਲਿਸੀ ਖ਼ਰੀਦਣ ਵਾਲਾ ਹੀ ਤੈਅ ਕਰੇਗਾ ਕਿ ਉਹ ਗਾਰੰਟੀਡ ਰਿਟਰਨ ਚਾਹੁੰਦਾ ਹੈ ਜਾਂ ਨਹੀਂ।

ਕੀ ਹੋਵੇਗਾ ਜੇ ਵਿਚਕਾਰ ‘ਚ ਨਹੀਂ ਭਰ ਸਕੇ ਬੀਮਾ ਪਾਲਿਸੀ ਦੀ ਕਿਸ਼ਤ

ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਇਕ ਸਮੇਂ ਦੇ ਬਾਅਦ ਉਹ ਆਪਣਾ ਬੀਮਾ ਪਾਲਿਸੀ ਦੀ ਕਿਸ਼ਤ ਨਹੀਂ ਭਰ ਸਕਦੇ ਤੇ ਉਨ੍ਹਾਂ ਦੀ ਪਾਲਿਸੀ ਖ਼ਤਮ ਹੁੰਦੀ ਹੈ, ਜਮ੍ਹਾਂ ਕੀਤਾ ਹੋਇਆ ਪੈਸਾ ਵੀ ਡੁੱਬ ਜਾਂਦਾ ਹੈ। ਹੁਣ ਇਹ ਵਿਵਸਥਾ ਦੇ ਅਨੁਸਾਰ ਹੁਣ ਪੰਜ ਸਾਲਾ ਦੇ ਬਾਅਦ ਬੀਮਾਧਾਰਕ ਪ੍ਰੀਮੀਅਮ ਦੀ ਰਾਸ਼ੀ ਨੂੰ 50 ਫੀਸਦੀ ਤਕ ਘਟਾ ਸਕਦਾ ਹੈ।

NEFT ਦੇ ਬਾਅਦ ਹੁਣ RTGS ਵੀ 24x7x365

ਆਰਬੀਆਈ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ NEFT ਦੇ ਬਾਅਦ ਹੁਣ RTGS ਵੀ 7 ਦਿਨਾਂ 24 ਘੰਟੇ ਉਪਲਬਧ ਹੋਵੇਗਾ। ਇਹ ਵਿਵਸਥਾ 1 ਦਸੰਬਰ ਤੋਂ ਲਾਗੂ ਹੋਣ ਜਾ ਰਹੀ ਹੈ। ਕਿਸੇ ਵੀ ਸਮੇਂ RTGS ਦੇ ਰੁਪਏ ਟਰਾਂਸਫਰ ਕੀਤਾ ਜਾ ਸਕਣਗੇ। ਮਹੀਨੇ ਦੇ ਦੂਜੇ ਤੇ ਚੌਥੇ ਸ਼ਨਿਚਰਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਕੰਮ-ਕਾਜੀ ਦਿਨਾਂ ‘ਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਇਹ ਸੁਵਿਧਾ ਉਪਲਬਧ ਹੈ। ਦੱਸ ਦਈਏ ਕਿ ਪਿਛਲੇ ਸਾਲ 7 ਦਿਨ 24 ਘੰਟੇ NEFT ਦੀ ਸੁਵਿਧਾ ਪ੍ਰਦਾਨ ਕੀਤੀ ਗਈ ਸੀ।

1 ਦਸੰਬਰ ਤੋਂ ਚੱਲਣਗੀਆਂ ਨਵੀਆਂ ਟਰੇਨਾਂ, ਯਾਤਰੀਆਂ ਨੂੰ ਮਿਲੇਗੀ ਸੁਵਿਧਾ

ਕੋਰੋਨਾ ਕਾਲ ਦੇ ਬਾਅਦ ਰੇਲਵੇ ਆਪਣੀਆਂ ਸੇਵਾਵਾਂ ਨੂੰ ਸਾਹਮਣਾ ਕਰਨ ‘ਚ ਜੁਟੇ ਹਨ। ਸਪੈਸ਼ਲ ਟਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਹੁਣ 1 ਦਸੰਬਰ ਤੋਂ ਵੀ ਕੁਝ ਟਰੇਨਾਂ ਦਾ ਪਰਿਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ‘ਚ ਸ਼ਾਮਲ ਹਨ ਝੇਲਮ ਐਕਸਪ੍ਰੈੱਸ ਤੇ ਪੰਜਾਬ ਮੇਲ ਦੋਵੇਂ ਟਰੇਨਾਂ ਨੂੰ ਬਰਾਬਰ ਸ਼੍ਰੇਣੀ ਦੇ ਤਹਿਤ ਚਲਾਇਆ ਜਾ ਰਿਹਾ ਹੈ।

1 ਦਸੰਬਰ ਤੋਂ ਰਸੋਈ ਗੈਸ ਦੀਆਂ ਕੀਮਤਾਂ ‘ਚ ਹੋਣਗੇ ਬਦਲਾਅ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰ ਰਸੋਈ ਗੈਸ (ਭਾਵ) ਐੱਲਪੀਜੀ ਸਿਲੰਡਰਾਂ ਦੇ ਰੇਟਾਂ ਦੀ ਸਮੀਖਿਆ ਕਰਦੀ ਹੈ। 1 ਦਸੰਬਰ ਨੂੰ ਵੀ ਦੇਸ਼ ਭਰ ‘ਚ ਰਸੋਈ ਗੈਸ ਦੇ ਰੇਟ ਬਦਲੇਗੀ। ਪਿਛਲੇ ਮਹੀਨੇ ਤੋਂ ਇਨ੍ਹਾਂ ਰੇਟਾਂ ‘ਚ ਕੋਈ ਬਦਲਾਅ ਨਹੀਂ ਆਇਆ। ਦਸੰਬਰ ‘ਚ ਵੀ ਇਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ, ਪਰ ਪੈਟਰੋਲ ਕੇ ਡੀਜ਼ਲ ਦੇ ਰੇਟਾਂ ਦਾ ਵਾਧਾ ਸ਼ੁਰੂ ਹੋ ਗਿਆ ਹੈ। ਰਸੋਈ ਗੈਸ ਖਪਤਕਾਰਾਂ ਦੇ ਮਨ ‘ਚ ਵੀ ਸ਼ੱਕ ਬਣ ਰਹੀ ਹੈ।

1 ਦਸੰਬਰ ਤੋਂ ਲਾਗੂ ਹੋ ਸਕਦੀ ਹੈ ਕੋਰੋਨਾ ਲਾਕਡਾਊਨ ਦੀ ਨਵੀਂ ਗਾਈਡਲਾਈਨ

ਦੇਸ਼ ‘ਚ ਕੋਰੋਨਾ ਦੇ ਕੇਸ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਜਲਦ ਨਵੀਂ ਗਾਈਡਲਾਈਨ ਜਾਰੀ ਕਰ ਸਕਦੀ ਹੈ।

1 ਦਸੰਬਰ ਤੋਂ ਖੁੱਲ੍ਹਣਗੇ ਮੈਡੀਕਲ, ਪੈਰਾਮੈਡੀਕਲ ਕਾਲਜ

ਕਰਨਾਟਕ ਤੋਂ ਖ਼ਬਰ ਹੈ ਕਿ ਸੂਬੇ ‘ਚ 1 ਦਸੰਬਰ ਤੋਂ ਰਾਜੀਵ ਗਾਂਧੀ ਸਿਹਤ ਵਿਗਿਆਨ ਨਾਲ ਐਫੀਲੀਏਟ ਮੈਡੀਕਲ ਤੇ ਪੈਰਾਮੈਡੀਕਲ ਕਾਲਜ ਨਿਯਮਿਤ ਕਲਾਸਾਂ ਸ਼ੁਰੂ ਕਰ ਦੇਣਗੇ। ਕੋਰੋਨਾ ਮਹਾਮਾਰੀ ਦੇ ਕਾਰਨ ਮਾਰਚ ‘ਚ ਲੱਗੇ ਲਾਕਡਾਊਨ ਦੇ ਬਾਅਦ ਕਾਲਜ ਬੰਦ ਸੀ। ਕਰਨਾਟਕ ਦੇ ਸਿਹਤ ਮੰਤਰੀ ਡਾ ਕੇ ਸੁਧਾਕਰ ਨੇ ਇਹ ਐਲਾਨ ਕੀਤਾ ਹੈ।