ਕੁਆਰੇ ਹੈ ਤਾਂ ਸਾਵਧਾਨ ਹੋ ਜਾਓ ਤੁਹਾਨੂੰ ਕੋਵਿਡ-19 ਤੋਂ ਜ਼ਿਆਦਾ ਖ਼ਤਰਾ ਹੈ

0
150

ਨਵੀਂ ਦਿੱਲੀ TLT/ ਕੋਰੋਨਾ ਵਾਇਰਸ ਨੇ ਆਪਣੇ ਕਹਿਰ ਨਾਲ ਦੁਨੀਆਭਰ ਦੇ ਲੋਕਾਂ ਦੇ ਦਿਲਾਂ ‘ਚ ਖੌਫ ਪੈਦਾ ਕਰ ਦਿੱਤਾ ਹੈ। ਬੱਚੇ, ਬੁੱਢੇ ਤੇ ਜਵਾਨਾਂ ‘ਤੇ ਅਸਰ ਵੱਖ-ਵੱਖ ਤਰ੍ਹਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤਕ ਦੇ ਮਾਮਲਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਵਾਇਰਸ ਦਾ ਕਹਿਰ ਬੁੱਢੇ ਲੋਕਾਂ ‘ਤੇ ਸਭ ਤੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਿਹਾ ਹੈ। ਹੁਣ ਇਕ ਨਵੇਂ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਇਰਸ ਦਾ ਕਹਿਰ ਕੁਆਰੇ ਲੋਕਾਂ ‘ਤੇ ਵੀ ਜ਼ਿਆਦਾ ਪੈ ਰਿਹਾ ਹੈ। ਸਵੀਡੀਸ਼ ਨੈਸ਼ਨਲ ਬੋਰਡ ਆਫ਼ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਅਨੁਸਾਰ ਸਵੀਡਨ ‘ਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ‘ਚ 20 ਸਾਲ ਤੇ ਉਸ ‘ਚ ਜ਼ਿਆਦਾ ਉਮਰ ਦੇ ਲੋਕ ਜ਼ਿਆਦਾ ਸ਼ਾਮਲ ਹਨ।

ਇਕ ਨਵੀਂ ਸਟੱਡੀ ਅਨੁਸਾਰ ਕੋਵਿਡ-19 ਨਾਲ ਕੁਆਰੇ ਲੋਕਾਂ ‘ਚ ਮੌਤ ਦਾ ਖ਼ਤਰਾ ਵਿਆਹੇ ਲੋਕਾਂ ਦੀ ਤੁਲਨਾ ‘ਚ ਜ਼ਿਆਦਾ ਹੁੰਦੇ ਹਨ। ਸਵੀਡਨ ਦੀ ਯੂਨੀਵਰਸਿਟੀ ਆਫ਼ ਸਟਾਕਹੋਮ ਦੇ ਖੋਜਕਰਤਾਵਾਂ ਨੇ ਇਸ ਨੂੰ ਲੈ ਕੇ ਕੁਆਰੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਅਧਿਐਨ ਅਨੁਸਾਰ ਕੁਆਰੇ ਪੁਰਸ਼ਾਂ ਜਾਂ ਮਹਿਲਾਂ ‘ਚ ਕੋਵਿਡ-19 ਨਾਲ ਮੌਤ ਦਾ ਖ਼ਤਰਾ ਵਿਆਹੇ ਲੋਕਾਂ ਦੀ ਤੁਲਨਾ ‘ਚ ਡੇਢ ਤੋਂ ਦੋ ਗੁਣਾਂ ਜ਼ਿਆਦਾ ਹੁੰਦਾ ਹੈ। ਇਸ ਲਿਸਟ ‘ਚ ਅਨਮੈਰਿਡ, ਵਿਧਵਾ ਤੇ ਤਲਾਕਸ਼ੂਦਾ ਲੋਕ ਵੀ ਸ਼ਾਮਲ ਹਨ।ਰਿਪੋਰਟ ‘ਚ ਇਕ ਹੋਰ ਵੱਡਾ ਦਾਅਵਾ ਇਹ ਵੀ ਹੋਇਆ ਹੈ ਕਿ ਮਹਿਲਾਵਾਂ ਦੀ ਤੁਲਨਾ ‘ਚ ਪੁਰਸ਼ਾਂ ‘ਚ ਕੋਵਿਡ-19 ਨਾਲ ਮੌਤ ਦਾ ਖ਼ਤਰਾ ਦੌਗੁਣਾਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਹੋਈ ਕੁਝ ਸਟੱਡੀ ‘ਚ ਵੀ ਦੱਸਿਆ ਗਿਆ ਸੀ ਕਿ ਸਿੰਗਲ ਜਾਂ ਅਨਮੈਰਿਡ ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਨਾਲ ਜ਼ਿਆਦਾ ਮੌਤਾਂ ਹੁੰਦੀਆਂ ਹਨ। ਮੈਰਿਡ ਕਪਲ ਦੀ ਤੁਲਨਾ ‘ਚ ਸਿੰਗਲ ਲੋਕਾਂ ਨੂੰ ਘੱਟ ਸੁਰੱਖਿਆ ਮਾਹੌਲ ਮਿਲਦਾ ਹੈ, ਇਸ ਲਈ ਮੈਰਿਡ ਕਪਲ ਅਨਮੈਰਿਡ ਲੋਕਾਂ ਘੱਟ ਬਿਮਾਰ ਪੈਂਦੇ ਹਨ ਤੇ ਠੀਕ ਜੀਵਨ ਦਾ ਆਨੰਦ ਲੈਂਦੇ ਹਨ। ਖੋਜ ‘ਚ ਕੋਵਿਡ-19 ਨਾਲ ਅਨਮੈਰਿਡ ਲੋਕਾਂ ‘ਚ ਮੌਤ ਦੀ ਜ਼ਿਆਦਾ ਸੰਭਾਵਨਾ ਨੂੰ ਇਸ ਨਾਲ ਸਮਝਿਆ ਜਾ ਸਕਦਾ ਹੈ।