ਲਾਚਾਰ ਬਾਪ ਨੇ ਬੇਟੀ ਦੇ ਵਿਆਹ ਦੇ ਕਾਰਡ ‘ਤੇ ਹੀ ਲਿਖ ਦਿੱਤਾ ਸੁਸਾਇਡ ਨੋਟ ਤੇ ਕਰ ਲਈ ਖੁਦਕੁਸ਼ੀ

0
208

ਚੰਡੀਗੜ੍ਹ (TLT News) : ਹਰਿਆਣਾ ਦੇ ਰੇਵਾੜੀ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਇਹ ਲੱਗਦਾ ਹੈ ਦਹੇਜ ਦਾ ਕੀੜਾ ਅਜੇ ਵੀ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਇੱਕ ਬਾਪ ਕੋਲ ਉਸ ਵੇਲੇ ਕੋਈ ਚਾਰਾ ਨਾ ਬਚਿਆ ਜਦੋਂ ਲੜਕਾ ਪਰਿਵਾਰ ਨੇ ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ 30 ਲੱਖ ਰੁਪਏ ਦੀ ਮੰਗ ਕਰ ਦਿੱਤੀ। ਤਣਾਅ ‘ਚ ਆਏ ਲੜਕੀ ਦੇ ਬਾਪ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਮੀਡੀਆ ਰਿਪੋਰਟਾਂ ਮੁਤਾਬਕ ਰੇਵਾੜੀ ਦੇ ਖੋਲ ਖੇਤਰ ਦੇ ਪਿੰਡ ਪਾੜਲਾ ਦੇ ਰਹਿਣ ਵਾਲੇ ਕੈਲਾਸ਼ ਤੰਵਰ ਆਪਣੀ ਬੇਟੀ ਦੇ ਵਿਆਹ ਦਾ ਕਾਰਡ ਆਪਣੀ ਭੈਣ ਨੂੰ ਦੇਣ ਗਏ ਸੀ ਪਰ ਵਿਆਹ ਦੇ ਸੱਦੇ ਪੱਤਰ ਤੇ ਇੱਕ ਮਜਬੂਰ ਬਾਪ ਨੇ ਸੁਸਾਇਡ ਨੋਟ ਲਿੱਖ ਦਿੱਤਾ ਅਤੇ ਖੁਦਕੁਸ਼ੀ ਕਰ ਲਈ। ਇਸ ਸੁਸਾਇਡ ਨੋਟ ਵਿੱਚ ਉਸ ਨੇ ਦਹੇਜ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਹੈ। ਸੁਸਾਇਡ ਨੋਟ ਵਿੱਚ ਮ੍ਰਿਤਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਬੇਟੀ ਬਚਾਓ ਦੀ ਦੁਹਾਈ ਦਿੰਦੇ ਹੋਏ ਦਹੇਜ ਦੇ ਐਸੇ ਲੋਭੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਮ੍ਰਿਤਕ ਨੇ ਆਪਣੀ ਬੇਟੀ ਰਵੀਨਾ ਦਾ ਰਿਸ਼ਤਾ ਗੁੜਗਾਉਂ ਦੇ ਕਾਸਨ ਵਾਸੀ ਸੁਨੀਲ ਕੁਮਾਰ ਦੇ ਬੇਟੇ ਰਵੀ ਨਾਲ ਤੈਅ ਹੋਈ ਸੀ।25 ਨਵੰਬਰ ਨੂੰ ਬੇਟੀ ਦਾ ਵਿਆਹ ਸੀ।1 ਦਸੰਬਰ ਨੂੰ ਕੈਲਾਸ਼ ਦੇ ਬੇਟੇ ਦਾ ਵੀ ਵਿਆਹ ਸੀ। ਪਰਿਵਾਰਕ ਮੈਂਬਰਾਂ ਮੁਤਾਬਿਕ ਲੜਕੇ ਵਾਲਿਆਂ ਨੇ 30 ਲੱਖ ਰੁਪਏ ਦੀ ਮੰਗ ਕੀਤੀ ਸੀ।ਕੈਲਾਸ਼ ਚੰਦ ਨੇ 13 ਤੋਂ 15 ਲੱਖ ਰੁਪਏ ਤੱਕ ਦਾ ਖਰਚਾ ਕਰਨ ਦੀ ਤਿਆਰੀ ਕਰ ਲਈ ਸੀ।ਕੈਲਾਸ਼ 19 ਨਵੰਬਰ ਨੂੰ ਲੜਕੇ ਵਾਲਿਆਂ ਨੂੰ ਮਿਲਣ ਗਿਆ ਅਤੇ ਮਜਬੂਰੀ ਦੱਸੀ। ਪਰ ਦੋਸ਼ ਹਨ ਕਿ ਲੜਕੇ ਪਰਿਵਾਰ ਨੇ ਸਾਫ ਕਿਹਾ ਕਿ ਜਦੋਂ ਤੱਕ 30 ਲੱਖ ਰੁਪਏ ਨਹੀਂ ਮਿਲਦੇ ਵਿਆਹ ਨਹੀਂ ਹੋ ਸਕਦਾ।

ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ‘ਚ ਲਿਆ ਅਤੇ ਪੋਸਟਮਾਰਟਮ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।ਪੁਲਿਸ ਸੁਸਾਇਡ ਨੋਟ ਦੇ ਆਧਾਰ ਤੇ ਲੜਕਾ ਪਰਿਵਾਰ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਕਾਰਵਾਈ ਕਰ ਰਹੀ ਹੈ।