ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਰੇਲਵੇ ਸਟੇਸ਼ਨ ਬਿਆਸ ਤੋਂ ਗੋਲਡਨ ਟੈਂਪਲ ਅੰਮ੍ਰਿਤਸਰ ਲਈ ਕੀਤੀ ਰਵਾਨਾ

0
119

ਬਿਆਸ, 24 ਨਵੰਬਰ (TLT) – ਪਿਛਲੇ ਕਾਫੀ ਲੰਬਿਤ ਸਮੇਂ ਤੋਂ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ ਨੂੰ ਅੱਜ ਉਸ ਵੇਲੇ ਕਾਮਯਾਬੀ ਮਿਲੀ, ਜਦੋਂ ਬੰਬੇ ਤੋਂ ਪੁੱਜੀ ਗੋਲਡਨ ਟੈਂਪਲ ਐਕਸਪ੍ਰੈਸ ਰੇਲਵੇ ਸਟੇਸ਼ਨ ਬਿਆਸ ਵਿਖੇ ਠਹਿਰਾਓ ਕਰਨ ਉਪਰੰਤ ਇਸ ਗੱਡੀ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ। ਅੱਜ ਤੜਕਸਾਰ ਕਰੀਬ 5:50 ਵਜੇ ਇਸ ਟਰੇਨ ਨੂੰ ਵਾਇਆ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਰਾਹੀਂ ਰਵਾਨਾ ਕੀਤਾ ਗਿਆ, ਕਿਉਂਕਿ ਜੰਡਿਆਲਾ ਵਿਖੇ ਅਜੇ ਵੀ ਕਿਸਾਨਾਂ ਵੱਲੋਂ ਜਾਰੀ ਧਰਨੇ ਕਾਰਨ ਇਸ ਗੱਡੀ ਨੂੰ ਇਸ ਰੂਟ ‘ਤੇ ਭੇਜਣਾ ਮੁਨਾਸਿਬ ਨਹੀਂ ਸੀ। ਅੱਜ ਟਰੇਨ ਦੇ ਰਵਾਨਾ ਹੋਣ ਸਮੇਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਜ਼ਿਲਾ ਪੁਲਿਸ ਮੁਖੀ ਦਿਹਾਤੀ ਧਰੁਵ ਦਹੀਆ ਦੇ ਨਾਲ ਨਾਲ ਰੇਲਵੇ ਦੇ ਵੀ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਗੱਡੀ ਦੇ ਪੁੱਜਣ ‘ਤੇ ਰੇਲਵੇ ਅਧਿਕਾਰੀਆਂ ਵੱਲੋਂ ਮੁਸਾਫਰਾ ਨੂੰ ਚਾਹ ਵੀ ਛਕਾਈ ਗਈ। ਇਸ ਮੌਕੇ ਸੈਕਸ਼ਨਲ ਸੀ.ਐੱਮ.ਆਈ.ਦੀਪਕ ਕੇ.ਪੀ.ਜੋਸਫ, ਧੀਰਵ ਚੱਢਾ, ਅਮਰਜੀਤ ਸਿੰਘ, ਧੀਰਜ ਕੁਮਾਰ ਤੇ ਹੋਰ ਰੇਲਵੇ ਕਰਮਚਾਰੀ ਹਾਜ਼ਰ ਸਨ।