ਲਾਇਨਜ਼ ਕਲੱਬ ਡਾਇਮੰਡ ਬੰਦਗੀ ਵੱਲੋਂ ਲਗਾਏ ਖੂਨਦਾਨ ਕੈਂਪ ਸਮੇਂ 50 ਨੌਜਵਾਨਾਂ ਨੇ ਖੂਨਦਾਨ ਦਿੱਤਾ

0
123

ਭੁਲੱਥ/ ਬੇਗੋਵਾਲ TLT/- ਬੀਤੇਂ ਦਿਨ ਲਾਇਨਜ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਵੱਲੋਂ  ਪ੍ਰਧਾਨ ਰਾਜਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਮੀਖੋਵਾਲ ਪਾਰਕ ਬੇਗੋਵਾਲ ਚ ਖੂਨਦਾਨ ਕੈਂਪ ਲਗਾਇਆ। ਇਸ ਕੈਂਪ ਦਾ  ਉਦਘਾਟਨ ਕਲੱਬ  ਦੇ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ, ਪਾਸਟ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਨੇ ਸਾਂਝੇ ਤੌਰ ਤੇ ਕਰਦਿਆਂ ਆਖਿਆ ਕਿ ਲਾਇਨਜ ਕਲੱਬ ਦਾ ਮੁੱਖ ਮਕਸਦ ਹੀ ਸਮਾਜ ਸੇਵਾ ਕਰਨਾ ਹੈ ਤੇ ਇਸ ਕਲੱਬ ਵਲੋਂ ਲਾਇਆ ਗਿਆ ਇਹ ਖੂਨਦਾਨ ਕੈਂਪ ਸ਼ਲਾਘਾਯੋਗ ਕਦਮ ਹੈ ਇਸ ਨਾਲ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ । ਪ੍ਰਧਾਨ ਰਾਜਵਿੰਦਰ ਸਿੰਘ ਜੈਂਦ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਲੱਬ ਵੱਲੋਂ ਲਗਾਤਾਰ ਸਮਾਜ ਸੇਵਾ ਖੇਤਰ ,ਚ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸੇ  ਗਰੀਬ ਜਾਂ ਲੋੜਵੰਦ ਦੀ ਖੂਨ ਦੀ ਘਾਟ ਨਾਲ ਮੌਤ ਹੋ ਜਾਣੀ ਬਹੁਤ ਹੀ ਦੁੱਖਦਾਈ ਗੱਲ ਹੈ। ਆਰਥਿਕ ਮੰਦੇ ਕਾਰਨ ਤੇ ਮਹਿੰਗਾਈ ਕਾਰਨ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਕੈਂਪ ਲੋੜਵੰਦਾਂ ਦੀ ਮੱਦਦ ਲਈ ਹੀ ਲਗਾਇਆ ਗਿਆ ਹੈ। ਹੋਣ ਕਾਰਣ ਜਿਥੇ ਘਰ ਦਾ ਗੁਜਾਰਾ ਕਾਫੀ ਮੁਸ਼ਕਲ ਨਾਲ ਚੱਲ ਰਿਹਾ ਸੀ। ਇਸ ਮੌਕੇ ਲਾਇਨ ਬਲਰਾਜ ਸਿੰਘ, ਜਿਲ੍ਹਾ ਪੀਆਰਉ ਤਰਲੋਕ ਸਿੰਘ ਬਮਰਾਹ, ਪਾਸਟ ਪੈ੍ਜੀਡੈਂਟ ਗੁਰਸੇਵਕ ਸਿੰਘ, ਕਲੱਬ ਚੇਅਰਮੈਨ ਸੁਖਚੈਨ ਸਿੰਘ ਮੁਰੱਬੀਆ, ਸਰਬਜੀਤ ਸਿੰਘ ਸਦਿਉੜਾ, ਪਰਮਿੰਦਰ ਸਿੰਘ ਬੰਟੀ, ਸਰਬਜੀਤ ਸਿੰਘ ਪੱਪ, ਕੁਲਵੰਤ ਸਿੰਘ ਘੋਤੜਾ, ਸੈਕਟਰੀ ਜਗਜੀਤ ਸਿੰਘ ਖਾਸਰੀਆ, ਸਰੂਪ ਸਿੰਘ ਖਾਸਰੀਆ, ਅਮਨਦੀਪ ਸਿੰਘ, ਆਦਿ ਹਾਜਰ ਸਨ।