ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ ਜਲੰਧਰ ਵਿੱਚ ਪੱਤਰਕਾਰਾਂ ਨੇ ਕੀਤਾ ਪ੍ਰਦਰਸ਼ਨ

0
163

ਜਲੰਧਰ (ਰਮੇਸ਼ ਗਾਬਾ) ਜਲੰਧਰ ਵਿੱਚ  ਪੱਤਰਕਾਰ ਐਸੋਸੀਏਸ਼ਨ ਪੇਮਾ (ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ) ਵੱਲੋਂ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਪ੍ਰਦਸ਼ਨ ਕੀਤਾ ਗਿਆ। ਜਲੰਧਰ ਦੇ ਥਾਣਾ ਨੰ 3 ਦੇ ਬਾਅਦ ਹੁਣ ਭਗਤ ਸਿੰਘ ਚੌਕ ਵਿਚ ਪੱਤਰਕਾਰਾਂ ਵੱਲੋਂ ਜਾਮ ਲਗਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੱਤਰਕਾਰ ਯੋਗੇਸ਼ ਅੱਜ ਆਪਣੇ ਪਰਿਵਾਰ ਸਮੇਤ ਭਗਤ ਸਿੰਘ ਚੌਕ ਤੋਂ ਜਾ ਰਹੇ ਸੀ ਤਾਂ ਥਾਣਾ ਨੰ. 3 ਦੇ ਪੁਲਿਸ  ਕਰਮਚਾਰੀਆਂ ਨੇ ਉਨਾਂ ਨੂੰ ਚੈਕਿੰਗ ਲਈ ਰੋਕਿਆ। ਚੌਕਿੰਗ ਕਰਨ ਸਮੇਂ ਸਾਰੇ ਦਸਤਾਵੇਜ ਦਿਖਾਉਣ ਅਤੇ ਆਪਣੀ ਪਹਿਚਾਣ ਦੱਸਣ ਦੇ ਬਾਵਜੂਦ ਵੀ ਪੁਲਿਸ ਕਰਮਚਾਰੀ ਨੇ ਦੁਰਵਿਵਹਾਰ ਕੀਤਾ ਪਰ ਜਦੋਂ ਪੁਲਿਸ ਕਰਮਚਾਰੀ  ਵੱਲੋਂ ਦੁਰਵਿਵਹਾਰ ਕਰਨ ਤੇ ਪੱਤਰਕਾਰ ਨੇ ਰੋਸ ਜਤਾਇਆ ਪਰ ਪੁਲਿਸ ਕਰਮਚਾਰੀ ਨੇ ਤਾਨਾਸ਼ਾਹੀ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।  ਸੂਚਨਾ ਮਿਲਦੇ ਹੀ ਪੇਮਾ (ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ) ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਐਸੋਸੀਏਸ਼ਨ ਦੇ ਮੈਂਬਰ ਮੌਕੇ ਤੇ ਪਹੁੰਚੇ। ਪਹਿਲਾਂ ਤਾਂ ਥਾਣਾ ਨੰ. 3 ਵਿੱਚ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਦੁਰਵਿਵਹਾਰ ਅਤੇ ਤਾਨਾਸ਼ਾਹੀ ਰਵੱਈਏ ਕਾਰਨ ਮਾਮਲਾ ਉਲਝ ਗਿਆ। ਇਸ ਮੌਕੇ ਪੇਮਾ ਪ੍ਰਧਾਨ ਸੁਰਿੰਦਰ ਪਾਲ ਨੇ ਕਿਹਾ ਕਿ ਪੁਲਿਸ ਇਹ ਧੱਕੇਸ਼ਾਹੀ ਸਹਿਣ ਨਹੀ ਕੀਤੀ ਜਾਵੇਗੀ।