Kapil Sharma ਫਿਰ ਤੋਂ ਬਣਨ ਵਾਲੇ ਹਨ ਪਾਪਾ, ਦੂਜੀ ਵਾਰ Pregnant ਹੋਈ ਵਾਈਫ Ginni Chatrath

0
55

ਨਵੀਂ ਦਿੱਲੀ, TLT/ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਘਰ ਇਕ ਬਹੁਤ ਵੱਡੀ ਖ਼ੁਸ਼ੀ ਆਉਣ ਵਾਲੀ ਹੈ। ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਖ਼ਬਰਾਂ ਦੀ ਮੰਨੀਏ ਤਾਂ ਕਪਿਲ ਦੀ ਪਤਨੀ ਗਿੰਨੀ ਚਤਰਥ ਦੋਬਾਰਾ ਗਰਭਵਤੀ (Pregnant) ਹੈ ਤੇ ਉਹ ਅਗਲੇ ਸਾਲ ਜਨਵਰੀ ‘ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਫਿਲਹਾਲ ਕਪਿਲ ਦੀ 11 ਮਹੀਨੇ ਦੀ ਇਕ ਬੇਟੀ ਹੈ ਜਿਸ ਦਾ ਨਾਂ ਅਨਾਇਰਾ ਸ਼ਰਮਾ (Anaira Sharma) ਹੈ।ਟਾਈਮਸ ਆਫ ਇੰਡੀਆ ਅਨੁਸਾਰ ਕਪਿਲ ਦੇ ਇਕ ਸੂਤਰ ਨੇ ਇਸ ਗੱਲ ਨੂੰ ਕਨਫਰਮ ਕੀਤਾ ਹੈ ਕਿ ਗਿੰਨੀ ਫਿਰ ਤੋਂ ਮਾਂ ਬਣਨ ਵਾਲੀ ਹੈ। ਜਨਵਰੀ 2021 ‘ਚ ਉਨ੍ਹਾਂ ਦੀ ਡਲੀਵਰੀ ਹੋ ਸਕਦੀ ਹੈ। ਉੱਥੇ ਹੀ ਇਸ ਖ਼ਾਸ ਮੌਕੇ ‘ਤੇ ਕਪਿਲ ਦੀ ਮਾਂ ਵੀ ਮੰਬਈ ਆ ਗਈ ਹੈ ਤਾਂ ਕਿ ਉਹ ਨੂੰਹ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੇ। ਫਿਲਹਾਲ ਗਿੰਨੀ ਦਾ ਤੀਜਾ ਮਹੀਨਾ ( Third trimester) ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਪਿਲ ਤੇ ਗਿੰਨੀ ਨੇ 12 ਦਸੰਬਰ 2018 ‘ਚ ਵਿਆਹ ਕੀਤਾ ਸੀ। ਕਾਮੇਡੀਅਨ ਇਸ 12 ਦਸੰਬਰ ਨੂੰ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣਗੇ।