ਡਿਵਾਈਡਰ ‘ਤੇ ਜਾ ਚੜ੍ਹੀ ਦਿੱਲੀ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ, ਵਾਲ-ਵਾਲ ਬਚੀਆਂ ਸਵਾਰੀਆਂ

0
122

ਗੜ੍ਹਸ਼ੰਕਰ, 20 ਨਵੰਬਰ (TLT) – ਗੜ੍ਹਸ਼ੰਕਰ ਵਿਖੇ ਤੜਕਸਾਰ 4 ਕੁ ਵਜੇ ਚੰਡੀਗੜ੍ਹ ਰੋਡ ‘ਤੇ ਦਿੱਲੀ ਤੋਂ ਜੰਮੂ ਨੂੰ ਜਾ ਰਹੀ ਰਾਮ ਦਿਆਲ ਕੰਪਨੀ ਦੀ ਟੂਰਿਸਟ ਬੱਸ ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਡਿਵਾਈਡਰ ‘ਤੇ ਜਾ ਚੜ੍ਹੀ। ਇਸ ਹਾਦਸੇ ਵਿਚ ਉੱਤਰ ਪ੍ਰਦੇਸ਼ ਨੰਬਰੀ ਬੱਸ ‘ਚ ਸਵਾਰ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਕਰੀਬ ਕਰੀਬ 150 ਫੁੱਟ ਡਿਵਾਈਡਰ ਨੂੰ ਰਗੜਦੀ ਅੱਗੇ ਵਧੀ ਬੱਸ ਹੇਠਲੇ ਪਾਸਿਉਂ ਨੁਕਸਾਨੀ ਗਈ ‘ਤੇ ਡਿਵਾਈਡਰ ‘ਤੇ ਲੱਗੇ ਜੰਗਲੇ ਵੀ ਟੁੱਟ ਭੱਜ ਗਏ। ਡਿਵਾਈਡਰ ‘ਤੇ ਲਾਈਟਿੰਗ ਆਦਿ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਇੱਥੇ ਪਹਿਲਾ ਵੀ ਕਈ ਵਾਹਨ ਰਾਤ ਸਮੇਂ ਟਕਰਾ ਚੁੱਕੇ ਹਨ।