ਪਿੰਡ ਨੂਰਪੁਰ ਦੇ ਧੋਗੜੀ ਰੋਡ ਵਿਖੇ ਏਐਸਆਈ ਸੰਤੋਖ ਸਿੰਘ ਤਲਵੰਡੀ ਵੱਲੋਂ ਕੀਤੀ ਗਈ ਸਪੈਸ਼ਲ ਨਾਕਾਬੰਦੀ

0
164

* ਧੋਗੜੀ ਰੋਡ ਤੇ  ਆਉਣ ਜਾਣ  ਵਾਲੇ ਵਾਹਨਾਂ ਦੀ ਕੀਤੀ ਚੈਕਿੰਗ   

ਜਲੰਧਰ 18 ਨਵੰਬਰ (ਰਮੇਸ਼ ਗਾਬਾ) :  ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐੱਸ ਐੱਸ ਪੀ ਡਾ.  ਸੰਦੀਪ ਗਰਗ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਦੇ ਧੋਗੜੀ ਰੋਡ ਤੇ ਥਾਣਾ ਮਕਸੂਦਾ੍ਂ ਦੀ ਪੁਲਸ ਪਾਰਟੀ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਜਿਸਦੀ ਅਗਵਾਈ ਨਾਈਟ ਇੰਚਾਰਜ ਏ ਐੱਸ ਆਈ  ਸੰਤੋਖ ਸਿੰਘ ਤਲਵੰਡੀ  ਵੱਲੋਂ ਕੀਤੀ ਗਈ  ਇਸ ਦੌਰਾਨ ਧੋਗੜੀ ਰੋਡ ਤੇ ਆਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਅਤੇ ਕਾਗਜ਼ਾਤ ਚੈੱਕ ਕੀਤੇ ਗਏ ਜਿਨ੍ਹਾਂ ਵਾਹਨ ਮਾਲਕਾਂ ਦੇ ਕੋਲ ਕਾਗਜ਼ਾਤ ਨਹੀਂ ਸਨ ਉਨ੍ਹਾਂ ਦੇ ਚਲਾਨ ਵੀ ਕੱਟੇ ਗਏ।ਇਸ ਦੌਰਾਨ ਗੱਲਬਾਤ ਕਰਦਿਆਂ ਏਐੱਸਆਈ ਸੰਤੋਖ ਸਿੰਘ ਤਲਵੰਡੀ ਨੇ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਰਾਤ ਦੇ ਸਮੇਂ ਅਵਾਰਾ ਘੁੰਮਦਾ ਫਡ਼ਿਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ  ਕੀਤੀ ਜਾਵੇਗੀ ਤੇ ਕਿਸੇ ਦੀ ਸਿਫ਼ਾਰਿਸ਼ ਵੀ ਨਹੀਂ ਮੰਨੀ ਜਾਵੇਗੀ