ਤੇਜ਼ ਰਫ਼ਤਾਰ ਗੱਡੀ ਨੇ ਕੁਚਲੇ ਸਾਈਕਲ ‘ਤੇ ਜਾ ਰਹੇ ਤਿੰਨ ਨੌਜਵਾਨ, ਮੌਤ

0
132

ਲੁਧਿਆਣਾ, 18 ਨਵੰਬਰ (TLT News)- ਸਥਾਨਕ ਮੋਹਨ ਦਈ ਕੈਂਸਰ ਹਸਪਤਾਲ ਨਜ਼ਦੀਕ ਪੁਲ ‘ਤੇ ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਬੇਕਾਬੂ ਸਕਾਰਪੀਓ ਕਾਰ ਸੜਕ ਨੇ ਸਾਈਕਲ ‘ਤੇ ਜਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਖੀਂ ਦੇਖਣ ਵਾਲਿਆਂ ਮੁਤਾਬਕ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਚਾਲਕ ਸੰਤੁਲਨ ਗੁਆ ਅਤੇ ਬੈਠਾ ਹਾਦਸੇ ਦੌਰਾਨ ਇਕ ਨੌਜਵਾਨ ਸਾਈਕਲ ਸਮੇਤ ਹੀ ਪੁਲ ਤੋਂ ਹੇਠਾਂ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਹਾਲ ਦੀ ਘੜੀ ਮ੍ਰਿਤਕ ਨੌਜਵਾਨਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।