ਰਣਜੀਤ ਬਾਵਾ ਵਿਰੁੱਧ ਭਾਜਪਾ ਨੇ ਈ. ਡੀ. ਕੋਲ ਦਰਜ ਕਰਾਈ ਸ਼ਿਕਾਇਤ

0
53

ਜਲੰਧਰ, 17 ਨਵੰਬਰ (TLT News)- ਪੰਜਾਬੀ ਗਾਇਕ ਰਣਜੀਤ ਬਾਵਾ ਵਿਰੁੱਧ ਭਾਜਪਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲ ਸ਼ਿਕਾਇਤ ਦਰਜ ਕਰਾਈ ਹੈ। ਕੁਝ ਦਿਨ ਪਹਿਲਾਂ ਫੜੇ ਗਏ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਨਾਲ ਫੜੇ ਗਏ ਪ੍ਰਸਿੱਧ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਰਣਜੀਤ ਬਾਵਾ ਦੀ ਤਸਵੀਰ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨੂੰ ਲੈ ਕੇ ਭਾਜਪਾ ਵਲੋਂ ਇਹ ਸ਼ਿਕਾਇਤ ਦਰਜ ਕਰਾਈ ਹੈ। ਭਾਜਪਾ ਨੇਤਾ ਸਰੀਨ ਨੇ ਇਸ ਸਬੰਧੀ ਰਣਜੀਤ ਬਾਵਾ ਵਿਰੁੱਧ ਨਸ਼ਾ ਤਸਕਰਾਂ ਨਾਲ ਸੰਬੰਧਾਂ ਅਤੇ ਮਨੀ ਲਾਂਡਰਿੰਗ ਤਹਿਤ ਜਾਂਚ ਦੀ ਮੰਗ ਕੀਤੀ ਹੈ।