ਸੰਗਰੂਰ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, ਪੰਜ ਵਿਅਕਤੀਆਂ ਦੀ ਮੌਤ

0
114

ਸੰਗਰੂਰ, 17 ਨਵੰਬਰ (TLT News)- ਬੀਤੀ ਦੇਰ ਰਾਤ ਸਥਾਨਕ ਸੁਨਾਮ ਰੋਡ ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ 5 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀ ਮੋਗਾ ਦੇ ਰਹਿਣ ਵਾਲੇ ਸਨ ਅਤੇ ਬੀਤੀ ਰਾਤ ਉਹ ਦਿੜ੍ਹਬਾ ਵਿਖੇ ਇਕ ਸਮਾਰੋਹ ‘ਚ ਸ਼ਾਮਿਲ ਹੋਣ ਲਈ ਆਏ ਸਨ। ਸਮਾਰੋਹ ‘ਚ ਸ਼ਾਮਿਲ ਹੋਣ ਉਪਰੰਤ ਜਦੋਂ ਉਹ ਵਾਪਸ ਮੋਗਾ ਪਰਤ ਰਹੇ ਸਨ ਤਾਂ ਸੁਨਾਮ ਰੋਡ ‘ਤੇ ਉਨ੍ਹਾਂ ਦੀ ਕਾਰ ਇਕ ਕੈਂਟਰ ਦੀ ਚਪੇਟ ਵਿਚ ਆ ਗਈ। ਇਸ ਹਾਦਸੇ ‘ਚ ਪੰਜਾਂ ਕਾਰ ਸਵਾਰ ਦੀ ਮੌਤ ਹੋ ਗਈ।