ਚਾਰ ਦੇਸ਼ਾਂ ਦੇ ਮਾਲਾਬਾਰ ਜੰਗੀ ਅਭਿਆਸ ਦਾ ਦੂਸਰਾ ਪੜਾਅ ਅੱਜ ਤੋਂ

0
81

ਨਵੀਂ ਦਿੱਲੀ, 17 ਨਵੰਬਰ (TLT News) – ਚੀਨ ਨੂੰ ਮੁੱਖ ਰੱਖ ਕੇ ਭਾਰਤੀ ਜਲ ਸੈਨਾ ਦੇ ਜੰਗੀ ਅਭਿਆਸ ਮਾਲਾਬਾਰ ਦਾ ਦੂਸਰਾ ਪੜਾਅ ਅੱਜ ਮੰਗਲਵਾਰ ਉਤਰੀ ਅਰਬ ਸਾਗਰ ‘ਚ ਸ਼ੁਰੂ ਹੋ ਰਿਹਾ ਹੈ। ਇਸ ਵਿਚ ਭਾਰਤੀ ਜਲ ਸੈਨਾ ਦਾ ਏਅਰਕ੍ਰਾਫਟ ਕੈਰੀਅਰ ਵਿਕਰਮਾਦਿੱਤਿਆ, ਅਮਰੀਕੀ ਏਅਰਕ੍ਰਾਫਟ ਕੈਰੀਅਰ ਨਿਮਿਤਜ, ਆਸਟਰੇਲੀਆ ਤੇ ਜਾਪਾਨ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ਚਾਰ ਦਿਨ ਤੱਕ ਜ਼ੋਰਦਾਰ ਜੰਗੀ ਮਸ਼ਕਾਂ ‘ਚ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾ ਮਾਲਾਬਾਰ ਯੁੱਧ ਅਭਿਆਸ ਦਾ ਪਹਿਲਾ ਪੜਾਅ 6 ਨਵੰਬਰ ਨੂੰ ਬੰਗਾਲ ਦੀ ਖਾੜੀ ‘ਚ ਸੰਪੰਨ ਹੋਇਆ।