ਨਾਸਾ-ਸਪੇਸਐਕਸ ਨੇ ਸ਼ੁਰੂ ਕੀਤਾ ਪਹਿਲਾ ਪੁਲਾੜ ਯਾਤਰੀ ਮਿਸ਼ਨ, ਚਾਰ ਲੋਕਾਂ ਨੂੰ ਲੈ ਕੇ ਪਹੁੰਚੇਗਾ ਇੰਟਰਨੈਸ਼ਨਲ ਸਪੇਸ ਸਟੇਸ਼ਨ

0
280

ਵਾਸ਼ਿੰਗਟਨ, 16 ਨਵੰਬਰ (TLT News)- ਅਮਰੀਕਾ ਦੇ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਐਤਵਾਰ ਨੂੰ ਸਪੇਸਐਕਸ (SpaceX) ਰਾਕੇਟ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਲਈ ਰਵਾਨਾ ਹੋਇਆ। ਆਪਣੇ 27 ਘੰਟਿਆਂ ਦੀ ਯਾਤਰਾ ਪੂਰੀ ਕਰਕੇ ਇਹ ਰਾਕੇਟ ਮੰਗਲਵਾਰ ਸਵੇਰੇ ਲਗਭਗ 9.30 ਵਜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪਹੁੰਚੇਗਾ। ਇਸ ਲਾਂਚ ਦੀ ਖ਼ਾਸ ਗੱਲ ਇਹ ਹੈ ਕਿ ਇਹ ਰਾਕੇਟ ਏਲੋਨ ਮਸਕ ਦੀ ਕੰਪਨੀ ਸਪੇਸਐਕਸ ਦਾ ਹੈ। ਸਪੇਸ ਸਟੇਸ਼ਨ ‘ਚ ਜਾਣ ਵਾਲੇ ਚਾਰ ਪੁਲਾੜ ਯਾਤਰੀਆਂ ‘ਚ ਤਿੰਨ ਅਮਰੀਕੀ ਅਤੇ ਇਕ ਜਾਪਾਨੀ ਪੁਲਾੜ ਯਾਤਰੀ ਸ਼ਾਮਿਲ ਹੈ। ਦੱਸ ਦਈਏ ਕਿ ਇਹ ਨਾਸਾ ਦਾ ਪਹਿਲਾ ਅਜਿਹਾ ਮਿਸ਼ਨ ਹੈ, ਜਿਸ ‘ਚ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ‘ਚ ਭੇਜਣ ਲਈ ਨਿੱਜੀ ਪੁਲਾੜ ਯਾਨ ਦੀ ਮਦਦ ਲਈ ਗਈ ਹੈ।