ਖੇਤੀ ਕਾਨੂੰਨ ਦੇ ਖਿਲਾਫ ਜਾਰੀ ਧਰਨੇ ‘ਚ ਸ਼ਾਮਲ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

0
115

ਜਲਾਲਾਬਾਦ { ਫ਼ਾਜ਼ਿਲਕਾ }, 13 ਨਵੰਬਰ (TLT News) -ਮਾਹਮੂਜੋਈਆ ਟੋਲ ਪਲਾਜ਼ਾ ‘ਤੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਜਥੇਬੰਦੀ ਵਲੋਂ 44 ਦਿਨਾਂ ਤੋਂ ਜਾਰੀ ਰੋਸ ਧਰਨੇ ‘ਚ ਸ਼ਾਮਲ 60 ਸਾਲਾ ਕਿਸਾਨ ਦੀ ਸ਼ੁੱਕਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਮ੍ਰਿਤਕ ਕਿਸਾਨ ਬਲਦੇਵ ਰਾਜ ਪੁੱਤਰ ਗੁਰਦਾਸ ਰਾਮ (60) ਦੀ ਲਾਸ਼ ਨੂੰ ਮਾਹਮੂਜੋਈਆ ਟੋਲ ਪਲਾਜ਼ਾ ‘ਤੇ ਰੱਖ ਕੇ ਰੋਸ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਮਾਚਾਰ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ। ਜਾਣਕਾਰੀ ਫਿਰੋਜ਼ਪੁਰ ਰੋਡ ਤੇ ਮਾਹਮੂਜੋਈਆ ਟੋਲ ਪਲਾਜ਼ਾ ‘ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ‘ਚ ਪਿੰਡ ਮਾਹਮੂਜੋਈਆ ਦਾ ਕਿਸਾਨ ਬਲਦੇਵ ਰਾਜ ਪੁੱਤਰ ਗੁਰਦਾਸ ਰਾਮ(60) ਕਰੀਬ ਸਾਲ ਦੀ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਜਲਾਲਾਬਾਦ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ,ਪਰ ਦੇਰ ਸ਼ਾਮ ਕਿਸਾਨ ਬਲਦੇਵ ਰਾਜ ਦੀ ਮੌਤ ਹੋ ਗਈ।