ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਦਾਅਵਾ, ਤੇਜ਼ੀ ਨਾਲ ਸੁਧਾਰ ਰਹੀ ਦੇਸ਼ ਦੀ ਆਰਥਿਕਤਾ, ਜੀਐਸਟੀ ਸੰਗ੍ਰਹਿ ਵਿਚ ਵੀ 10 ਫੀਸਦ ਦਾ ਵਾਧਾ

0
1418

ਨਵੀਂ ਦਿੱਲੀ (time24): ਕੇਂਦਰੀ ਵਿੱਤ ਨਿਰਮਲਾ ਸੀਤਾਰਮਨ (Finance Minister Nirmala Sitharaman) ਦੇਸ਼ ਦੀ ਆਰਥਿਕਤਾ (Economy) ਸਬੰਧੀ ਰਾਜਧਾਨੀ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਆਰਥਿਕਤਾ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ। ਕੋਰੋਨਾ ਦੇ ਐਕਟਿਵ ਮਾਮਲੇ 10 ਲੱਖ ਤੋਂ ਘਟ ਕੇ 4.89 ਲੱਖ ਹੋ ਗਏ ਹਨ। ਕੋਰੋਨਾਵਾਇਰਸ (Coronavirus) ਕਰਕੇ ਹੋਣ ਵਾਲੀ ਮੌਤ ਦੀ ਦਰ ਵੀ 1.47% ਤੱਕ ਆ ਗਈ ਹੈ।

ਦੱਸ ਦਈਏ ਕਿ ਨਿਰਮਲਾ ਸੀਤਾਰਮਨ ਅੱਜ ਐਮਰਜੈਂਸੀ ਕਰੈਡਿਟ ਦੀ ਸਹੂਲਤ ਦਾ ਐਲਾਨ ਵੀ ਕਰ ਸਕਦੀ ਹੈ। ਇਸ ਨਾਲ ਹੋਟਲ, ਸੈਰ ਸਪਾਟਾ ਅਤੇ ਹਵਾਬਾਜ਼ੀ ਦੇ ਖੇਤਰਾਂ ਨੂੰ ਲਾਭ ਮਿਲੇਗਾ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਹਨ ਨਿਰਮਾਤਾ, ਟੈਕਸਟਾਈਲ ਸੈਕਟਰ ਨੂੰ ਵੀ ਇਸ ਤੋਂ ਫਾਇਦਾ ਹੋਵੇਗਾ।

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, ‘ਭਾਰਤੀ ਰਿਜ਼ਰਵ ਬੈਂਕ (RBI) ਨੇ 2020-21 ਦੇ ਪਹਿਲੇ ਅਨੁਮਾਨ ਦੇ ਮੁਕਾਬਲੇ Q3 ਵਿਚ ਸਕਾਰਾਤਮਕ ਵਾਧੇ ਨਾਲ ਭਾਰਤੀ ਆਰਥਿਕਤਾ ਦੇ ਮਜ਼ਬੂਤ ​​ਸੰਭਾਵਨਾਵਾਂ ਦੀ ਭਵਿੱਖਬਾਣੀ ਕੀਤੀ ਹੈ।