ਟਰੰਪ ਵਲੋਂ ਹਾਰ ਨਾ ਮੰਨਣਾ ਸ਼ਰਮਿੰਦਗੀ ਭਰਿਆ – ਬਾਈਡਨ

0
142

ਵਾਸ਼ਿੰਗਟਨ, 11 ਨਵੰਬਰ (TLT News)- ਅਮਰੀਕਾ ‘ਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੋਣਾਂ ਵਿਚ ਹੋਈ ਹਾਰ ਮੰਨਣ ਤੋਂ ਇਨਕਾਰੀ ਹੋਣਾ ਸ਼ਰਮਿੰਦਗੀ ਭਰਿਆ ਹੈ। 77 ਸਾਲਾ ਜੋ ਬਾਈਡਨ ਪ੍ਰੌੜ੍ਹ ਸਿਆਸਤਦਾਨ ਮੰਨੇ ਜਾਂਦੇ ਹਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਵੱਡੀ ਹਾਰ ਦਿੱਤੀ ਹੈ ਪਰੰਤੂ ਟਰੰਪ ਵਲੋਂ ਚੋਣਾਂ ‘ਚ ਧਾਂਦਲੀ ਦਾ ਦੋਸ਼ ਲਗਾਇਆ ਗਿਆ। ਜੋ ਬਾਈਡਨ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਚੁੱਕਣਗੇ।