ਐਸ. ਡੀ. ਐਮ. ਦਫ਼ਤਰ ਦੇ ਬਾਹਰ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਹਨੂਮਾਨ ਚਾਲੀਸਾ ਪੜ੍ਹ ਕੇ ਕੀਤਾ ਗਿਆ ਰੋਸ ਵਿਅਕਤ

0
116

ਗੁਰੂਹਰਸਹਾਏ, 10 ਨਵੰਬਰ (TLT News)- ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਖੇ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਰਾਮ ਜੀ ਦਾ ਸਰੂਪ ਜਲਾਇਆ ਗਿਆ ਸੀ, ਉਸ ਦੇ ਰੋਸ ਵਜੋਂ ਅੱਜ ਗੁਰੂਹਰਸਹਾਏ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਐਸ. ਡੀ. ਐਮ. ਦਫ਼ਤਰ ਦੇ ਬਾਹਰ ਹਨੂਮਾਨ ਚਾਲੀਸਾ ਦਾ ਪਾਠ ਪੜ੍ਹ ਕੇ ਆਪਣਾ ਰੋਸ ਵਿਅਕਤ ਕੀਤਾ ਗਿਆ। ਇਸ ਸਬੰਧੀ ਤਹਿਸੀਲਦਾਰ ਮੈਡਮ ਨੀਲਮ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ‘ਚ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।