ਬਿਜਲੀ ਸੰਕਟ ‘ਚ ਘਿਰਿਆ ਪੰਜਾਬ, ਸਾਰੇ ਥਰਮਲ ਪਲਾਂਟ ਬੰਦ, 4-4 ਘੰਟਿਆਂ ਦੇ ਕਟ

0
116

ਚੰਡੀਗੜ੍ਹ (TLT News): ਪੰਜਾਬ ‘ਚ ਬਿਜਲੀ ਸੰਕਟ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸੂਬੇ ਦੇ ਸਾਰੇ ਥਰਮਲ ਪਾਵਰ ਪਲਾਂਟ ਇਸ ਵੇਲੇ ਬੰਦ ਪਏ ਹਨ। ਦਰਅਸਲ ਪੰਜਾਬ ‘ਚ ਮਾਲ ਗੱਡੀਆਂ ਦੀ ਆਮਦ ਨਾ ਹੋ ਕਾਰਨ ਕੋਲੇ ਦੀ ਕਮੀ ਹੋ ਗਈ ਹੈ ਜਿਸ ਕਾਰਨ ਥਰਮਲ ਪਵਾਰ ਪਲਾਂਟ ਬੰਦ ਹੋ ਗਏ ਹਨ।

ਸੂਬੇ ‘ਚ ਬਿਜਲੀ ਸੰਕਟ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ‘ਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕੌਮ 80 ਫੀਸਦ ਬਿਜਲੀ ਹੋਰ ਸੂਬਿਆਂ ਦੀਆਂ ਬਿਜਲੀ ਕੰਪਨੀਆਂ ਤੇ ਨਿਗਮਾਂ ਤੋਂ ਲੈ ਰਿਹਾ ਹੈ। ਹਾਲਾਂਕਿ ਇਸ ਸਮੇਂ ਪਾਵਰਕੌਮ ਤੇ ਖੇਤੀ ਸੈਕਟਰ ਨੂੰ ਛੇ ਘੰਟੇ ਬਿਜਲੀ ਦੇਣ ਦਾ ਬੋਝ ਨਹੀਂ ਹੈ। ਖੇਤੀ ਸੈਕਟਰ ‘ਚ ਚਾਰ ਘੰਟੇ ਦੇ ਕੱਟ ਲੱਗ ਰਹੇ ਹਨ। ਇਸ ਦੇ ਬਾਵਜੂਦ ਕਈ ਖੇਤਰਾਂ ‘ਚ ਬਿਜਲੀ ਦੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਪਾਵਰਕੌਮ ਸੈਂਟਰਲ ਕੰਟਰੋਲ ਰੂਮ ਦੇ ਮੁਤਾਬਕ ਸੋਮਵਾਰ ਸੂਬੇ ‘ਚ 4,836 ਮੈਗਾਵਾਟ ਬਿਜਲੀ ਦੀ ਮੰਗ ਸੀ। ਇਸ ਦੇ ਮੁਕਾਬਲੇ ਸੂਬੇ ਨੇ ਕੁੱਲ 908 ਮੈਗਾਵਾਟ ਬਿਜਲੀ ਦਾ ਉਤਪਾਦਨ ਖੁਦ ਕੀਤਾ। ਜਦਕਿ 3,928 ਮੈਗਵਾਟ ਬਿਜਲੀ ਹੋਰ ਸੂਬਿਆਂ ਦੀਆਂ ਬਿਜਲੀ ਕੰਪਨੀਆਂ ਤੋਂ ਲਈ ਜਾ ਰਹੀ ਹੈ।

ਪੰਜਾਬ ਇਸ ਸਮੇਂ ਕੋਲੇ ਦੇ ਸੰਕਟ ਕਾਰਨ ਬਿਜਲੀ ਲਈ ਬੀਬੀਐਮਬੀ ਰਾਸ਼ਟਰੀ ਪਣਬਿਜਲੀ ਨਿਗਮ ਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੋਂ ਬਿਜਲੀ ਲੈ ਰਿਹਾ ਹੈ। ਬਿਜਲੀ ਸੰਕਟ ਦਾ ਸਭ ਤੋਂ ਜ਼ਿਆਦਾ ਅਸਰ ਖੇਤੀ ਸੈਕਟਰ ‘ਤੇ ਪਿਆ ਹੈ। ਜਿੱਥੇ ਛੇ ਘੰਟੇ ਦੀ ਬਿਜਲੀ ਸਪਲਾਈ ‘ਚ ਚਾਰ ਘੰਟੇ ਦਾ ਕੱਟ ਲੱਗਣਾ ਸ਼ੁਰੂ ਹੋ ਗਿਆ ਹੈ।

ਮਾਲ ਗੱਡੀਆਂ ਚਲਾਉਣ ਬਾਰੇ ਅਜੇ ਵੀ ਪੰਜਾਬ ‘ਚ ਸਥਿਤੀ ਸਪਸ਼ਟ ਨਹੀਂ ਹੈ। ਅਜਿਹੇ ‘ਚ ਕੋਲੇ ਦੀ ਕਮੀ ਹੋਣ ਕਾਰਨ ਬਿਜਲੀ ਸੰਕਟ ਦਿਨ ਬ ਦਿਨ ਹੋਰ ਗਰਮਾਉਣ ਦਾ ਖਦਸ਼ਾ ਹੈ।