ਕੋਰੋਨਾ ਸੰਕਟ ‘ਚ ਖੁਸ਼ਖਬਰੀ! ਅਮਰੀਕੀ ਕੰਪਨੀ ਵੱਲੋਂ ਕੋਰੋਨਾ ਵੈਕਸੀਨ ਨਾਲ 90 ਫੀਸਦ ਲੋਕਾਂ ਦੇ ਸਫਲ ਇਲਾਜ ਦਾ ਦਾਅਵਾ

0
293

ਵਾਸ਼ਿੰਗਟਨ : ਅਮਰੀਕਾ ਦੀ ਦਿੱਗਜ਼ ਕੰਪਨੀ ਫਾਇਜਰ ਤੇ ਜਰਮਨੀ ਦੀ ਬਾਇਓਟੈਕ ਫਰਮ ਬਾਇਓਐਨਟੈਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਬਣਾਈ ਵੈਕਸੀਨ ਕੋਰੋਨਾ ਵਾਇਰਸ ਦੇ ਇਲਾਜ ‘ਚ 90 ਫੀਸਦ ਤੋਂ ਜ਼ਿਆਦਾ ਲੋਕਾਂ ਦੇ ਇਲਾਜ ‘ਚ ਵੀ ਸਫਲ ਹੋਈ ਹੈ। ਇਸ ‘ਚ ਕੋਰੋਨਾ ਦੇ ਲੱਛਣ ਪਹਿਲਾਂ ਤੋਂ ਦਿਖਾਈ ਨਹੀਂ ਦੇ ਰਹੇ ਸਨ। ਇਸ ਵੈਕਸੀਨ ਦੀ ਸਫਲਤਾ ਨੂੰ ਲੈ ਕੇ ਹਾਲ ਹੀ ‘ਚ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਜੋ ਬਾਇਡਨ ਤੇ ਬ੍ਰਿਟਿਸ਼ ਪੀਐਮ ਬੋਰਿਸ ਜੌਨਸਨ ਨੇ ਸੁਆਗਤ ਕੀਤਾ ਹੈ। ਕੋਰੋਨਾ ਵੈਕਸੀਨ ਦੇ ਸਫਲ ਪ੍ਰੀਖਣ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ।

ਫਾਇਜਰ ਦੇ ਚੇਅਰਮੈਨ ਤੇ ਸੀਈਓ ਡਾ. ਅਲਬਰਟ ਬੌਰਲਾ ਨੇ ਇਸ ਬਾਰੇ ਕਿਹਾ, ‘ਅੱਜ ਦੇ ਦਿਨ ਮਨੁੱਖੀ ਤੇ ਵਿਗਿਆਨ ਲਈ ਬਹੁਤ ਮਹੱਤਵਪੂਰਨ ਹੈ। ਸਾਡੀ ਕੋਵਿਡ 19 ਵੈਕਸੀਨ ਦੇ ਤੀਜੇ ਫੇਜ਼ ਦੇ ਟ੍ਰਾਇਲ ‘ਚ ਸਾਹਮਣੇ ਆਏ ਨਤੀਜਿਆਂ ਦਾ ਪਹਿਲਾ ਸਮੂਹ ਸਾਡੀ ਵੈਕਸੀਨ ਦੀ ਕੋਵਿਡ-19 ਵਾਇਰਸ ਨੂੰ ਰੋਕਣ ਦੀ ਸਮਰੱਥਾ ਨੂੰ ਲੈਕੇ ਆਰੰਭਿਕ ਸਬੂਤ ਦਰਸਾਉਂਦਾ ਹੈ। ਡਾ. ਅਲਬਰਟ ਨੇ ਕਿਹਾ ਵੈਕਸੀਨ ਡਵੈਲਪਮੈਟ ਪ੍ਰੋਗਰਾਮ ‘ਚ ਇਹ ਸਫਲਤਾ ਅਜਿਹੇ ਸਮੇਂ ‘ਚ ਮਿਲੀ ਹੈ ਜਦੋਂ ਪੂਰੀ ਦੁਨੀਆਂ ਨੂੰ ਇਸ ਵੈਕਸੀਨ ਦੀ ਲੋੜ ਹੈ ਤੇ ਇਨਫੈਕਸ਼ਨ ਦੀ ਦਰ ਨਵੇਂ ਰਿਕਾਰਡ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੀ ਸਥਿਤੀ ਅਜਿਹੀ ਹੈ ਕਿ ਹਸਪਤਾਲਾਂ ‘ਚ ਸਮਰੱਥਾ ਤੋਂ ਜ਼ਿਆਦਾ ਮਰੀਜ਼ ਪਹੁੰਚ ਰਹੇ ਹਨ।

ਇਸ ਵੈਕਸੀਨ ਦਾ ਪ੍ਰੀਖਣ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ 164 ਮਾਮਲੇ ਨਹੀਂ ਹੋ ਜਾਂਦੇ। ਇਸ ਲਈ ਇਸ ਦੇ ਪ੍ਰਭਾਵ ਦੀ ਦਰ ‘ਚ ਬਦਲਾਅ ਆਉਣ ਦੀ ਅਜੇ ਸੰਭਾਵਨਾ ਹੈ। ਪਰ ਵਾਇਰਸ ਨੂੰ ਰੋਕਣ ਲਈ 90 ਫੀਸਦ ਅਸਰਦਾਰ ਖੋਜ ਖਾਸ ਉਤਸ਼ਾਹਜਨਕ ਸਾਬਤ ਹੋ ਰਹੀ ਹੈ। ਵੈਕਸੀਨ ਦੇ ਤੀਜੇ ਗੇੜ ‘ਚ 43 ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਲ ਹਨ। ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧਕੇ ਹੁਣ ਪੰਜ ਕਰੋੜ ਸੱਤ ਲੱਖ ਤੋਂ ਪਾਰ ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ ਵੀ 12 ਲੱਖ, 62 ਹਜ਼ਾਰ ਤੋਂ ਉੱਪਰ ਹੈ।