ਬੰਗਾ ਲਾਗੇ ਪੰਜਾਬ ਪੁਲਿਸ ਦੇ ਕਮਾਂਡੋ ਦੀ ਭੇਦਭਰੇ ਹਾਲਾਤ ‘ਚ ਮੌਤ

0
128

ਬੰਗਾ, 9 ਨਵੰਬਰ (TLT News)- ਬੰਗਾ ਲਾਗਲੇ ਪਿੰਡ ਭੁੱਖੜੀ ਵਿਖੇ ਪੰਜਾਬ ਪੁਲਿਸ ਦੇ ਇਕ ਕਮਾਂਡੋ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਮਰੀਕ ਸਿੰਘ ਪੁੱਤਰ ਅਵਤਾਰ ਚੰਦ ਵਾਸੀ ਪਿੰਡ ਭਰੋਮਜਾਰਾ ਬੀਤੀ ਰਾਤ 11 ਵਜੇ ਛੁੱਟੀ ਲੈ ਕੇ ਆਪਣੇ ਦੋਸਤ ਮਨਪ੍ਰੀਤ ਸਿੰਘ ਦੇ ਘਰ ਆਇਆ, ਜਿੱਥੇ ਉਸ ਦੀ ਸਵੇਰੇ ਪੰਜ ਵਜੇ ਦੇ ਕਰੀਬ ਮੌਤ ਹੋ ਗਈ। ਫਿਲਹਾਲ ਬੰਗਾ ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।