ਐਨ. ਜੀ. ਟੀ. ਨੇ ਦਿੱਲੀ-ਐਨ. ਸੀ. ਆਰ. ‘ਚ ਪਟਾਕਿਆਂ ‘ਤੇ ਲਾਈ ਪੂਰਨ ਪਾਬੰਦੀ

0
113

ਨਵੀਂ ਦਿੱਲੀ, 9 ਨਵੰਬਰ (TLT News)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) ਨੇ ਦਿੱਲੀ-ਐਨ. ਸੀ. ਆਰ. ‘ਚ ਪਟਾਕਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅੱਜ ਅੱਧੀ ਰਾਤ ਤੋਂ 30 ਨਵੰਬਰ ਤੱਕ ਜਾਰੀ ਰਹੇਗੀ। ਐਨ. ਜੀ. ਟੀ. ਮੁਤਾਬਕ ਜਿਨ੍ਹਾਂ ਸ਼ਹਿਰਾਂ/ਕਸਬਿਆਂ ‘ਚ ਹਵਾ ਦੀ ਗੁਣਵੱਤਾ ‘ਦਰਮਿਆਨੀ’ ਜਾਂ ਇਸ ਤੋਂ ਘੱਟ ਹੈ, ਉੱਥੇ ਦਿਵਾਲੀ, ਛੱਠ, ਨਵਾਂ ਸਾਲ/ਕ੍ਰਿਸਮਸ ਦੀ ਸ਼ਾਮ ਸਿਰਫ਼ ਦੋ ਘੰਟਿਆਂ ਲਈ ਗ੍ਰੀਨ ਪਟਾਕੇ ਚਲਾਏ ਜਾ ਸਕਦੇ ਹਨ।