ਮਮਦੋਟ ‘ਚ ਕਾਰ ਸਵਾਰ ਤੋਂ ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਬਰਾਮਦ

0
957

ਮਮਦੋਟ (ਫ਼ਿਰੋਜ਼ਪੁਰ), 7 ਨਵੰਬਰ (TLT News)- ਮਮਦੋਟ ਪੁਲਿਸ ਵਲੋਂ ਬੀ. ਐਸ. ਐਫ. ਦੇ ਸਹਿਯੋਗ ਨਾਲ ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਪੁਲਿਸ ਅਤੇ ਬੀ. ਐਸ. ਐਫ. ਵਲੋਂ ਨਾਕੇਬੰਦੀ ਕੀਤੀ ਗਈ ਸੀ। ਇਸੇ ਦੌਰਾਨ ਕਾਰ ਸਵਾਰ ਇਕ ਵਿਅਕਤੀ ਕੋਲੋਂ 18 ਹਜ਼ਾਰ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।