ਕਿਸਾਨ ਜਥੇਬੰਦੀਆਂ ਵਲੋਂ ਪਟਵਾਰੀਆਂ ਦੇ ਕੀਤੇ ਜਾਂਦੇ ਘਿਰਾਓ ਦੀ ਪਟਵਾਰ ਯੂਨੀਅਨ ਵਲੋਂ ਨਿਖੇਧੀ

0
152

ਸੰਗਰੂਰ, 7 ਨਵੰਬਰ (TLT News)- ਪਟਵਾਰ ਯੂਨੀਅਨ ਪੰਜਾਬ ਨੇ ਪਿੰਡਾਂ ‘ਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ‘ਚ ਆਪਣੀ ਡਿਊਟੀ ਨਿਭਾਉਣ ਗਏ ਪਟਵਾਰੀਆਂ ਦਾ ਕਿਸਾਨ ਜਥੇਬੰਦੀਆਂ ਵਲੋਂ ਘਿਰਾਓ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਦੀਦਾਰ ਸਿੰਘ ਨੇ ਕਿਹਾ ਕਿ ਉਹ ਕਿਸਾਨ ਸੰਘਰਸ਼ ਦੀ ਹਿਮਾਇਤ ਕਰਦੇ ਹਨ ਪਰ ਪਟਵਾਰੀਆਂ ਨੂੰ ਬੰਦੀ ਬਣਾ ਕੇ ਮਾਨਸਿਕ ਪਰੇਸ਼ਾਨ ਕਰਨਾ ਬੇਹੱਦ ਨਿੰਦਣਯੋਗ ਹੈ।