ਪਾਕਿਸਤਾਨ ਦੇ ਫੈਸਲੇ ਦਾ ਭਾਰਤੀ ਸਿੱਖਾਂ ਵੱਲੋਂ ਵਿਰੋਧ, ਅਕਾਲੀ ਦਲ ਨੇ ਮੰਗਿਆ ਮੋਦੀ ਦਾ ਦਖਲ

0
106

ਚੰਡੀਗੜ੍ਹ (time24): ਕਰਤਾਰਪੁਰ ਸਾਹਿਬ ਦਾ ਪ੍ਰਬੰਧਨ ਤੇ ਰੱਖ ਰਖਾਵ ਸਿੱਖਾਂ ਨੂੰ ਸੌਂਪਿਆ ਜਾਵੇ। ਇਹ ਮੰਗ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਹੈ ਕਿ ਇਮਰਾਨ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਵਿੱਚੋਂ ਸਿੱਖਾਂ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ। ਚੀਮਾ ਨੇ ਕਿਹਾ ਪਾਕਿਸਤਾਨ ਦਾ ਨਵਾਂ ਫੈਸਲਾ ਬਦਲਣ ਲਈ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਬਾਅ ਪਾਉਣ।

ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਰੱਖ ਰਖਾਵ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ETPB ਯਾਨੀ Evacuee Trust Property Board ਨੂੰ ਦੇ ਦਿੱਤਾ ਹੈ। ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਬੋਰਡ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ‘ਚ ਕੁੱਲ 9 ਮੈਂਬਰ ਹਨ ਪਰ ਉਨ੍ਹਾਂ ‘ਚ ਇਕ ਵੀ ਸਿੱਖ ਭਾਈਚਾਰੇ ਤੋਂ ਨਹੀਂ ਹੈ।