ਭਾਗਲਪੁਰ ‘ਚ ਵੱਡਾ ਹਾਦਸਾ, 100 ਤੋਂ ਵੱਧ ਲੋਕਾਂ ਨਾਲ ਭਰੀ ਕਿਸ਼ਤੀ ਡੁੱਬੀ, 5 ਦੀ ਮੌਤ ਤੇ 50 ਤੋਂ ਜ਼ਿਆਦਾ ਲਾਪਤਾ

0
130

ਭਾਗਲਪੁਰ (TLT News): ਬਿਹਾਰ ਦੇ ਭਾਗਲਪੁਰ-ਨਵਗਛੀਆ ਦੇ ਕਰਾਰੀ ਪਿੰਡ ਦੇ ਟੀਨਟੰਗਾ ਜਰਾ ਦਿਆਰਾ ‘ਚ ਵੀਰਵਾਰ ਨੂੰ ਵੱਡੀ ਕਸ਼ਤੀ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 100ਦੇ ਕਰੀਬ ਮਜ਼ਦੂਰ ਅਜੇ ਲਾਪਤਾ ਹਨ। ਸਥਾਨਕ ਲੋਕਾਂ ਮੁਤਾਬਕ ਕਿਸ਼ਤੀ ਵਿੱਚ ਤਕਰੀਬਨ 125 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 15 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ ਤੇ ਇਨ੍ਹਾਂ ਨੂੰ ਇਲਾਜ ਲਈ ਗੋਪਾਲਪੁਰ ਹਸਪਤਾਲ ਭੇਜਿਆ ਗਿਆ ਹੈ।

ਇੱਥੇ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਟੀਮ ਵਿੱਚ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲਾ ਗੋਪਾਲਪੁਰ ਥਾਣਾ ਖੇਤਰ ਦਾ ਹੈ। ਦੱਸ ਦਈਏ ਕਿ ਕਿਸ਼ਤੀ ਵਿਚ ਮਜ਼ਦੂਰ, ਕਿਸਾਨ, ਬੱਚੇ ਤੇ ਔਰਤਾਂ ਸੀ, ਜੋ ਗੰਗਾ ਦੇ ਪਾਰ ਕਰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਹੇ ਸੀ।