ਕਿਸਾਨੀ ਸੰਘਰਸ਼ ‘ਝੰਡੇ ਅਤੇ ਡੰਡੇ’ ਦਾ ਸੰਘਰਸ਼ ਹੈ- ਨਵਜੋਤ ਸਿੰਘ ਸਿੱਧੂ

0
153

ਅਜਨਾਲਾ, 4 ਨਵੰਬਰ (TLT News)- ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਰਾਸ਼ਟਰਪਤੀ ਵਲੋਂ ਮੁਲਾਕਾਤ ਦਾ ਸਮਾਂ ਨਾ ਦੇਣ ‘ਤੇ ਰਾਜਘਾਟ ਵਿਖੇ ਧਰਨਾ ਦੇਣ ਜਾ ਰਹੇ ਕਾਂਗਰਸੀ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਦਿੱਲੀ ਬਾਰਡਰ ‘ਤੇ ਹੀ ਰੋਕ ਦਿੱਤਾ। ਇਸ ਦੌਰਾਨ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੁਲਿਸ ਦੀ ਕਾਰਵਾਈ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਸਿੱਧੂ ਨੇ ਕਿਸਾਨੀ ਸੰਘਰਸ਼ ਨੂੰ ਪਵਿੱਤਰ ਕਰਾਰਦਿਆਂ ਇਸ ਨੂੰ ‘ਝੰਡੇ ਅਤੇ ਡੰਡੇ’ ਦਾ ਸੰਘਰਸ਼ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਬਿਨਾਂ ਕਿਸੇ ਲਿਖਤ ਤੋਂ ਵਿਧਾਇਕਾਂ ਨੂੰ ਰੋਕ ਰਹੀ ਹੈ।